ਹਿੰਦੂ ਧਰਮ ਦੇ ਲੋਕ ਹਰ ਸ਼ੁੱਭ ਕੰਮ ਜਾਂ ਖਾਸ ਪੂਜਾ ਪਾਠ ‘ਚ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ ਪਰ ਭਗਵਾਨ ਗਣੇਸ਼ ਨੂੰ ਸਭ ਤੋਂ ਪਹਿਲਾਂ ਯਾਦ ਕਿਉਂ ਕੀਤਾ ਜਾਂਦਾ ਹੈ ਇਸ ਬਾਰੇ ਵਿੱਚ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਸਨਾਤਨ ਧਰਮ ਵਿੱਚ ਗਣੇਸ਼ ਜੀ ਨੂੰ ਪ੍ਰਥਮ ਪੂਜਾ ਦੇਵਤਾ ਦੀ ਉਪਾਧੀ ਦਿੱਤੀ ਗਈ ਹੈ ਅਜਿਹਾ ਮੰਨਿਆ ਜਾਂਦਾ ਹੈ ਕਿਸੇ ਵੀ ਸ਼ੁੱਭ ਕੰਮ ਵਿੱਚ ਸਭ ਤੋਂ ਪਹਿਲਾਂ ਗਣੇਸ਼ ਜੀ ਨੂੰ ਯਾਦ ਕਰ ਲਿਆ ਜਾਵੇ ਤਾਂ ਉਸ ਕੰਮ ਵਿੱਚ ਰੁਕਾਵਟ ਨਹੀਂ ਆਉਂਦੀ ਸਾਰੇ ਗ੍ਰੰਥਾਂ ਵਿੱਚ ਭਗਵਾਨ ਗਣੇਸ਼ ਨੂੰ ਸਭ ਤੋਂ ਪਹਿਲਾਂ ਪੂਜੇ ਜਾਣ ਵਾਲਾ ਦੇਵਤਾ ਮੰਨਿਆ ਗਿਆ ਹੈ ਗਣੇਸ਼ ਜੀ ਦੀ ਪੂਜਾ ਤੋਂ ਬਿਨਾਂ ਮਾਂਗਲਿਕ ਕੰਮਾਂ ਵਿੱਚ ਕਿਸੇ ਵੀ ਦਿਸ਼ਾ ਵਿੱਚ ਕਿਸੇ ਵੀ ਦੇਵੀ-ਦੇਵਤਾ ਦਾ ਆਗਮਨ ਨਹੀਂ ਹੁੰਦਾ ਇਸ ਲਈ ਹਰ ਸ਼ੁੱਭ ਕੰਮ ਅਤੇ ਪੂਜਾ ਤੋਂ ਪਹਿਲਾ ਭਗਵਾਨ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ