ਸਰਦੀ ਸ਼ੁਰੂ ਹੋਣ ਦੇ ਨਾਲ ਹੀ ਲੋਕ ਰੋਜ਼ਾਨਾ ਨਹਾਉਣ ਤੋਂ ਪਰਹੇਜ਼ ਕਰਨ ਲੱਗਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ 'ਚੋਂ ਇੱਕ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਵਿਗਿਆਨ ਅਨੁਸਾਰ, ਜੇਕਰ ਤੁਸੀਂ ਰੋਜ਼ ਇਸ਼ਨਾਨ ਕਰ ਰਹੇ ਹੋ, ਤਾਂ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ। ਜੇਕਰ ਤੁਸੀਂ ਜਿਮ ਵਿੱਚ ਪਸੀਨਾ ਨਹੀਂ ਵਹਾ ਰਹੇ ਹੋ ਜਾਂ ਧੂੜ-ਮਿੱਟੀ ਤੋਂ ਦੂਰ ਰਹਿ ਰਹੇ ਹੋ ਤਾਂ ਤੁਹਾਡੇ ਲਈ ਰੋਜ਼ਾਨਾ ਨਹਾਉਣਾ ਜ਼ਰੂਰੀ ਨਹੀਂ ਹੈ। ਸਾਡੀ ਚਮੜੀ ਕੁਝ ਚੰਗੇ ਬੈਕਟੀਰੀਆ ਵੀ ਪੈਦਾ ਕਰਦੀ ਹੈ। ਜੇ ਤੁਸੀਂ ਰੋਜ਼ਾਨਾ ਨਹਾ ਰਹੇ ਹੋ ਤਾਂ ਸਰੀਰ 'ਚੋਂ ਚੰਗੇ ਬੈਕਟੀਰੀਆ ਨਿਕਲ ਜਾਂਦੇ ਹਨ। ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਵਿਚ ਮੌਜੂਦ ਕੁਦਰਤੀ ਤੇਲ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਸਰਦੀਆਂ ਵਿੱਚ ਰੋਜ਼ਾਨਾ ਨਹਾਉਣ ਨਾਲ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ ਤੇ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ। ਸਰਦੀਆਂ ਵਿੱਚ ਰੋਜ਼ਾਨਾ ਨਹਾਉਣਾ ਤੁਹਾਡੇ ਨਹੁੰਆਂ ਲਈ ਨੁਕਸਾਨਦੇਹ ਹੋ ਸਕਦਾ ਹੈ।