ਤੁਰਕੀ-ਸੀਰੀਆ 'ਚ ਆਏ ਭਿਆਨਕ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 15,000 ਨੂੰ ਪਾਰ ਕਰ ਗਈ ਹੈ। ਦੁਨੀਆ ਭਰ ਦੀਆਂ ਰਾਹਤ ਏਜੰਸੀਆਂ ਮਲਬੇ 'ਚੋਂ ਲੋਕਾਂ ਨੂੰ ਕੱਢਣ 'ਚ ਜੁਟੀਆਂ ਹੋਈਆਂ ਹਨ।

ਤੁਰਕੀ 'ਚ ਭੂਚਾਲ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। NDRF ਟੀਮ, ਰਾਹਤ ਸਮੱਗਰੀ ਨਾਲ ਤੁਰਕੀ 'ਚ ਬਚਾਅ ਕਾਰਜ ਜਾਰੀ ਹੈ। ਭਾਰਤ ਸਰਕਾਰ ਨੇ ਇਸ ਬਚਾਅ ਮੁਹਿੰਮ ਦਾ ਨਾਂ ਆਪਰੇਸ਼ਨ ਦੋਸਤ ਰੱਖਿਆ ਹੈ।

NDRF ਦੀਆਂ ਟੀਮਾਂ ਤੁਰਕੀ ਦੇ ਨੂਰਦਗੀ ਵਿੱਚ ਖੋਜ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ NDRF ਦੀਆਂ ਟੀਮਾਂ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਚਾਉਂਦੀਆਂ ਨਜ਼ਰ ਆ ਰਹੀਆਂ ਹਨ।

ਭੂਚਾਲ ਨਾਲ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਐਨ.ਡੀ.ਆਰ.ਐਫ ਦੀਆਂ 3 ਟੀਮਾਂ ਵਿਸ਼ੇਸ਼ ਤੌਰ 'ਤੇ ਕੁੱਤਿਆਂ ਦੇ ਦਸਤੇ, ਮੈਡੀਕਲ ਅਤੇ ਹੋਰ ਲੋੜੀਂਦੇ ਸਾਜ਼ੋ-ਸਾਮਾਨ ਦੇ ਨਾਲ ਭਾਰਤ ਤੋਂ ਤੁਰਕੀ ਭੇਜੀਆਂ ਗਈਆਂ ਹਨ।

ਵਿਨਾਸ਼ਕਾਰੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦਾ ਤੁਰਕੀ ਦੇ ਹਤਾਏ ਵਿੱਚ ਭਾਰਤੀ ਫੌਜ ਦੇ ਫੀਲਡ ਹਸਪਤਾਲ ਵਿੱਚ ਡਾਕਟਰੀ ਇਲਾਜ ਕੀਤਾ ਜਾ ਰਿਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਟਵੀਟ ਵਿੱਚ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, NDRF ਦੀ ਟੀਮ ਗਾਜ਼ੀਅਨਟੇਪ ਵਿੱਚ ਖੋਜ ਅਤੇ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ।

NDRF ਦੇ ਜਵਾਨ ਵੀ ਤੁਰਕੀ ਵਿੱਚ ਲੋਕਾਂ ਨੂੰ ਦਿਲਾਸਾ ਦੇਣ ਲਈ ਕੰਮ ਕਰ ਰਹੇ ਹਨ। ਕਈ ਲੋਕ 3 ਦਿਨਾਂ ਤੋਂ ਆਪਣੇ ਨਜ਼ਦੀਕੀਆਂ ਦੀ ਭਾਲ ਵਿੱਚ ਭਟਕ ਰਹੇ ਹਨ।