ਤੁਸੀਂ ਵੀਗਨ ਡਾਈਟ ਬਾਰੇ ਸੁਣਿਆ ਹੋਵੇਗਾ, ਪਰ ਜ਼ਿਆਦਾਤਰ ਲੋਕ ਇਸ ਖੁਰਾਕ ਨੂੰ ਸ਼ਾਕਾਹਾਰੀ ਖੁਰਾਕ ਮੰਨਦੇ ਹਨ।

ਪਰ ਵੀਗਨ ਖੁਰਾਕ ਬਹੁਤ ਸਾਰੀਆਂ ਸ਼ਾਕਾਹਾਰੀ ਖੁਰਾਕਾਂ ਨਾਲੋਂ ਵੱਖਰੀ ਹੈ।

ਇਸ 'ਚ ਵਿਅਕਤੀ ਨਾ ਸਿਰਫ ਵੈਜੀਟੇਰੀਅਨ ਹੈ ਸਗੋਂ ਦੁੱਧ ਤੋਂ ਬਣਿਆ ਕੋਈ ਵੀ ਉਤਪਾਦ ਨਹੀਂ ਖਾਂਦਾ ਬਲਕਿ ਹਰੀਆਂ ਸਬਜ਼ੀਆਂ, ਫਲ ਅਤੇ ਮੇਵੇ ਖਾਂਦਾ ਹੈ।

ਵਿਸ਼ਵ ਸ਼ਾਕਾਹਾਰੀ ਦਿਵਸ (World Vegan Day) 1 ਨਵੰਬਰ ਨੂੰ ਮਨਾਇਆ ਜਾਂਦਾ ਹੈ।

ਕ੍ਰਿਕਟਰ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਤੋ ਹੋਰ ਅਦਾਕਾਰ ਵੀਗਨ ਡਾਈਟ ਨੂੰ ਫਾਲੋ ਕਰਦੇ ਹਨ।

ਵਿਸ਼ਵ ਸ਼ਾਕਾਹਾਰੀ ਦਿਵਸ ਮਨਾਉਣਾ ਸਾਲ 1994 ਵਿੱਚ ਯੂਕੇ ਦੀ ਵੇਗਨ ਸੁਸਾਇਟੀ ਦੁਆਰਾ ਸ਼ੁਰੂ ਕੀਤਾ ਗਿਆ ਸੀ।

ਡਾਕਟਰ ਅਤੇ ਡਾਇਟੀਸ਼ੀਅਨ ਵੀ ਸ਼ਾਕਾਹਾਰੀ ਖੁਰਾਕ ਨੂੰ ਸਿਹਤ ਲਈ ਫਾਇਦੇਮੰਦ ਮੰਨਦੇ ਹਨ।

ਸ਼ਾਕਾਹਾਰੀ ਭੋਜਨ ਵਿੱਚ ਸਾਰੇ ਪੌਸ਼ਟਿਕ ਤੱਤ ਜਿਵੇਂ ਫਾਈਬਰ, ਵਿਟਾਮਿਨ, ਮੈਗਨੀਸ਼ੀਅਮ ਅਤੇ ਹੋਰ ਬਹੁਤ ਤੱਤ ਹੁੰਦੇ ਹਨ।

ਅਦਾਕਾਰਾ ਲੀਜ਼ਾ ਹੇਡਨ ਬਚਪਨ ਤੋਂ ਹੀ ਸ਼ਾਕਾਹਾਰੀ ਹੈ। ਲੀਜ਼ਾ ਦੀ ਮਾਂ ਵੀ ਸ਼ਾਕਾਹਾਰੀ ਹੈ, ਇਸੇ ਲਈ ਲੀਜ਼ਾ ਨੂੰ ਵੀਗਨ ਬਾਰੇ ਪਤਾ ਲੱਗਾ।

ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਦੇ ਕਈ ਸਿਤਾਰੇ ਸ਼ਾਕਾਹਾਰੀ ਹਨ। ਹਾਲੀਵੁੱਡ ਰੈਪਰ ਵਾਕਾ ਫਲੋਕਾ ਫਲੇਮ ਵੀ ਵੇਗਨ ਡਾਈਟ ਲੈਂਦੀ ਹੈ।