ਡੋਨਾਲਡ ਟਰੰਪ ਨੇ ਜੋ ਸਭ ਤੋਂ ਵੱਡਾ ਫੈਸਲਾ ਲਿਆ ਹੈ, ਉਹ ਜਨਮ ਦੇ ਆਧਾਰ 'ਤੇ ਨਾਗਰਿਕਤਾ ਨੂੰ ਲੈ ਕੇ ਹੈ। ਹੁਣ ਤੱਕ ਅਮਰੀਕਾ ਵਿੱਚ ਪੈਦਾ ਹੋਏ ਲੋਕਾਂ ਨੂੰ ਆਪਣੇ ਆਪ ਹੀ ਨਾਗਰਿਕਤਾ ਮਿਲ ਜਾਂਦੀ ਸੀ।

ਅਖਬਾਰ ਦੀ ਰਿਪੋਰਟ ਵਿਚ ਨਿਊਜਰਸੀ ਦੇ ਇਕ ਮੈਟਰਨਿਟੀ ਕਲੀਨਿਕ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੁਝ ਸਮੇਂ ਤੋਂ ਪ੍ਰੀਟਰਮ ਡਿਲੀਵਰੀ ਲਈ ਬੇਨਤੀਆਂ ਦਾ ਹੜ੍ਹ ਆ ਗਿਆ ਹੈ।

ਕਲੀਨਿਕ ਵਿੱਚ ਆਉਣ ਵਾਲੇ ਇਹਨਾਂ ਕਾਲਰ ਜਾਂ ਔਰਤਾਂ ਵਿੱਚੋਂ ਜ਼ਿਆਦਾਤਰ ਭਾਰਤੀ ਹਨ, ਜੋ ਅੱਠ ਜਾਂ ਨੌਂ ਮਹੀਨਿਆਂ ਦੀ ਗਰਭਵਤੀ ਹਨ ਅਤੇ 20 ਫਰਵਰੀ ਤੋਂ ਪਹਿਲਾਂ ਸੀ-ਸੈਕਸ਼ਨ ਦੀ ਮੰਗ ਕਰ ਰਹੀਆਂ ਹਨ।

ਇਨ੍ਹਾਂ ਵਿੱਚੋਂ ਕੁਝ ਔਰਤਾਂ ਦੀ ਗਰਭ ਅਵਸਥਾ ਬਹੁਤ ਘੱਟ ਹੈ। ਪਰ ਫਿਰ ਵੀ ਉਹ ਜਲਦੀ ਬੱਚੇ ਨੂੰ ਇਸ ਦੁਨੀਆ ਦੇ ਵਿੱਚ ਲਿਆਉਣਾ ਚਾਹੁੰਦੇ ਹਨ।