ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਯਾਨੀਕਿ 25 ਫਰਵਰੀ ਨੂੰ ਇੱਕ ਨਵੀਂ ਗੋਲਡ ਕਾਰਡ ਯੋਜਨਾ ਦੀ ਘੋਸ਼ਣਾ ਕੀਤੀ, ਜਿਸ ਨਾਲ ਅਮਰੀਕੀ ਨਾਗਰਿਕਤਾ ਦਾ ਰਸਤਾ ਖੁੱਲ ਜਾਏਗਾ।



ਜਿਸ ਨਾਲ ਉਨ੍ਹਾਂ ਨੂੰ 5 ਮਿਲੀਅਨ ਅਮਰੀਕੀ ਡਾਲਰ ਦੀ ਫੀਸ ਦੇ ਬਦਲੇ 'ਚ ਨਾਗਰਿਕਤਾ ਦੇ ਨਾਲ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਧਿਕਾਰ ਮਿਲੇਗਾ।

ਗੋਲਡ ਕਾਰਡ, ਗ੍ਰੀਨ ਕਾਰਡ ਦਾ ਪ੍ਰੀਮੀਅਮ ਵਰਜਨ ਹੋਵੇਗਾ, ਜਿਸ ਨਾਲ ਨਾ ਸਿਰਫ਼ ਗ੍ਰੀਨ ਕਾਰਡ ਵਾਲੇ ਵਿਸ਼ੇਸ਼ ਅਧਿਕਾਰ ਮਿਲਣਗੇ, ਬਲਕਿ ਅਮੀਰ ਅਪਰਵਾਸੀਆਂ ਨੂੰ ਅਮਰੀਕਾ 'ਚ ਨਿਵੇਸ਼ ਕਰਕੇ ਨਾਗਰਿਕਤਾ ਲੈਣ ਦਾ ਮੌਕਾ ਵੀ ਪ੍ਰਾਪਤ ਹੋਵੇਗਾ।

CNN ਦੀ ਰਿਪੋਰਟ ਵਿੱਚ, ਵਣਜ ਸਕੱਤਰ ਹਾਵਰਡ ਲੂਟਨਿਕ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਗੋਲਡ ਕਾਰਡ ਮੌਜੂਦਾ EB-5 ਪ੍ਰਵਾਸੀ ਨਿਵੇਸ਼ਕ ਵੀਜ਼ਾ ਪ੍ਰੋਗਰਾਮ ਦੀ ਥਾਂ ਲਵੇਗਾ।

ਲੂਟਨਿਕ ਮੁਤਾਬਕ ਉਨ੍ਹਾਂ ਨੂੰ ਬੇਸ਼ੱਕ ਜਾਂਚ ਵਿੱਚੋਂ ਲੰਘਣਾ ਪਵੇਗਾ। ਇਹ ਯਕੀਨੀ ਬਣਾਉਣ ਲਈ ਕਿ ਉਹ ਸ਼ਾਨਦਾਰ ਵਿਸ਼ਵ ਪੱਧਰੀ ਗਲੋਬਲ ਨਾਗਰਿਕ ਹਨ।



ਓਵਲ ਆਫਿਸ 'ਚ ਵਪਾਰ ਮੰਤਰੀ ਹੋਵਰਡ ਲੁਟਨਿਕ ਨਾਲ ਕਾਰਜਕਾਰੀ ਹੁਕਮਾਂ 'ਤੇ ਹਸਤਾਖਰ ਕਰਦੇ ਹੋਏ, ਟਰੰਪ ਨੇ ਕਿਹਾ, ਅਸੀਂ ਇੱਕ ਗੋਲਡ ਕਾਰਡ ਸਕੀਮ ਲਾਂਚ ਕਰਨ ਜਾ ਰਹੇ ਹਾਂ।

ਤੁਹਾਡੇ ਕੋਲ ਗ੍ਰੀਨ ਕਾਰਡ ਹੁੰਦਾ ਹੈ, ਪਰ ਇਹ ਗੋਲਡ ਕਾਰਡ ਹੈ। ਇਸ ਦੀ ਕੀਮਤ ਤਕਰੀਬਨ 5 ਮਿਲੀਅਨ ਡਾਲਰ ਹੋਵੇਗੀ ਅਤੇ ਇਹ ਤੁਹਾਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ।



ਉਨ੍ਹਾਂ ਅੱਗੇ ਕਿਹਾ, ਇਹ ਨਾਗਰਿਕਤਾ ਲਈ ਇੱਕ ਨਵਾਂ ਰਾਹ ਖੋਲ੍ਹੇਗਾ। ਅਮੀਰ ਲੋਕ ਇਹ ਕਾਰਡ ਖਰੀਦ ਕੇ ਅਮਰੀਕਾ ਆਉਣਗੇ, ਇੱਥੇ ਨਿਵੇਸ਼ ਕਰਨਗੇ ਅਤੇ ਬਹੁਤ ਸਾਰੇ ਰੁਜ਼ਗਾਰ ਪੈਦਾ ਕਰਨਗੇ।

ਟਰੰਪ ਨੇ ਐਲਾਨ ਕੀਤਾ ਕਿ ਇਹ ਪ੍ਰੋਗਰਾਮ ਅਗਲੇ 2 ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾਵੇਗਾ।



ਲੁਟਨਿਕ ਨੇ ਕਿਹਾ ਕਿ 'ਗੋਲਡ ਕਾਰਡ' ਦੇ ਬਦਲੇ ਮਿਲਣ ਵਾਲਾ ਪੈਸਾ ਸਿੱਧਾ ਅਮਰੀਕੀ ਸਰਕਾਰ ਨੂੰ ਜਾਵੇਗਾ, ਜਿਸ ਨਾਲ ਇਹ ਪ੍ਰਕਿਰਿਆ ਹੋਰ ਵੀ ਆਸਾਨ ਹੋ ਜਾਵੇਗੀ।