ਪਾਕਿਸਤਾਨ ਦੇ ਭਿਖਾਰੀਆਂ ਤੋਂ ਸਾਊਦੀ ਅਰਬ ਸਮਤੇ ਮਿਡਲ ਈਸਟ ਸਮੇਤ ਕਈ ਦੇਸ਼ ਤੰਗ ਹਨ। ਸਾਊਦੀ ਨੇ ਪਿਛਲੇ ਸਾਲ ਭਿਖਾਰੀਆਂ ਨੂੰ ਲੈ ਕੇ ਸਖ਼ਤ ਚਿਤਾਵਨੀ ਦਿੱਤੀ ਹੈ। ਜੇ ਤੁਸੀਂ ਇਸ ਨੂੰ ਜਾਣਕੇ ਹੈਰਾਨ ਹੋ ਤਾਂ ਆਓ ਤੁਹਾਨੂੰ ਇਸ ਦੇ ਪਿੱਛੇ ਵੀ ਪੂਰੀ ਵਜ੍ਹਾ ਵੀ ਦੱਸ ਦਈਏ ਪਾਕਿਸਤਾਨ ਨੇ ਕੁਝ ਦਿਨ ਪਹਿਲਾਂ 43 ਹਜ਼ਾਰ ਲੋਕਾਂ ਨੂੰ ਐਗਜ਼ਿਟ ਕੰਟਰੋਲ ਲਿਸਟ ਵਿੱਚ ਪਾ ਦਿੱਤਾ ਹੈ। ਇਹ ਭਿਖਾਰੀ ਪਾਕਿਸਤਾਨ ਤੋਂ ਬਾਹਰ ਨਹੀਂ ਜਾ ਸਕਦੇ ਤੇ ਨਾ ਹੀ ਹਵਾਈ ਸਫ਼ਰ ਕਰ ਸਕਦੇ ਹਨ। ਸਾਊਦੀ ਵਿੱਚ ਭੀਖ ਮੰਗਣਾ ਇੱਕ ਤਰ੍ਹਾਂ ਦਾ ਅਪਰਾਧ ਮੰਨਿਆ ਜਾਂਦਾ ਹੈ ਇੱਥੇ ਕਰੜੀ ਸਜ਼ਾ ਮਿਲਦੀ ਹੈ। ਸਾਊਦੀ ਵਿੱਚ 6 ਮਹੀਨੇ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ 50000 ਰਿਆਲ ਦਾ ਜੁਰਮਾਨਾ ਵੀ ਲਾਇਆ ਜਾਂਦਾ ਹੈ। ਇਸ ਕਰਕੇ ਸਾਊਦੀ ਦੀਆਂ ਜੇਲ੍ਹਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਪਾਕਿਸਤਾਨੀ ਬੰਦ ਹਨ। 1 ਕਰੋੜ ਤੋਂ ਜ਼ਿਆਦਾ ਲੋਕ ਪਾਕਿਸਤਾਨ ਦੇ ਬਾਹਰਲੇ ਮੁਲਕਾਂ ਚ ਰਹਿੰਦੇ ਹਨ ਤੇ ਵੱਡੀ ਗਿਣਤੀ ਵਿੱਚ ਭੀਖ ਮੰਗਦੇ ਹਨ।