Mpox ਵਾਇਰਸ ਇੰਨਾ ਖਤਰਨਾਕ ਹੋ ਗਿਆ ਹੈ ਕਿ ਇਹ ਦੁਨੀਆ ਦੇ 116 ਦੇਸ਼ਾਂ ਵਿੱਚ ਫੈਲ ਚੁੱਕਾ ਹੈ।

ਇਸ ਕਾਰਨ WHO ਨੇ ਵਿਸ਼ਵ ਸਿਹਤ ਐਮਰਜੈਂਸੀ ਐਲਾਨੀ ਹੈ।

ਇਹ ਵਾਇਰਸ ਜਾਨਵਰਾਂ ਰਾਹੀਂ ਫੈਲਦਾ ਹੈ। Monkeypox ਦੇ ਲੱਛਣ ਇਹ ਹਨ

ਜਦੋਂ ਕੋਈ ਵਿਅਕਤੀ ਇਸ ਵਾਇਰਸ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਲੱਛਣ ਕਈ ਦਿਨਾਂ ਜਾਂ ਕੁਝ ਹਫ਼ਤਿਆਂ ਬਾਅਦ ਦਿਖਾਈ ਦਿੰਦੇ ਹਨ।

Monkeypox ਦੌਰਾਨ ਧੱਫੜ, ਬੁਖਾਰ, ਥਕਾਵਟ, ਸਿਰ ਦਰਦ, ਠੰਢ, ਮਾਸਪੇਸ਼ੀਆਂ ਵਿੱਚ ਦਰਦ, ਲਿੰਫ ਨੋਡਸ ਵਿੱਚ ਸੋਜ ਵਰਗੇ ਲੱਛਣ ਦਿਖਾਈ ਦਿੰਦੇ ਹਨ।

ਇਸ ਤੋਂ ਇਲਾਵਾ ਸਰੀਰ 'ਤੇ ਲਾਲ ਧੱਬਿਆਂ ਦੇ ਰੂਪ 'ਚ ਧੱਫੜ ਵੀ ਦੇਖੇ ਜਾ ਸਕਦੇ ਹਨ।

ਇਹ ਛਾਲਿਆਂ ਵਿੱਚ ਬਦਲ ਜਾਂਦੇ ਹਨ ਜਿਸ ਵਿੱਚ ਪਸ ਭਰ ਜਾਂਦੀ ਹੈ। ਇਹ ਕੁਝ ਦਿਨ ਬਾਅਦ ਪੇਪੜੀ ਬਣ ਕੇ ਡਿੱਗ ਜਾਂਦੇ ਹਨ।

ਬਚਾਅ: ਜੇਕਰ ਕੋਈ ਵਿਅਕਤੀ Mpox ਵਾਇਰਸ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਸ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ।

ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਸਾਬਣ ਜਾਂ ਹੈਂਡ ਸੈਨੀਟਾਈਜ਼ਰ ਨਾਲ ਆਪਣੇ ਹੱਥਾਂ ਨੂੰ ਸਾਫ਼ ਕਰਨਾ ਚਾਹੀਦਾ ਹੈ।

ਧੱਫੜ ਠੀਕ ਹੋਣ ਤੱਕ ਮਾਸਕ ਪਹਿਨੋ। ਮੂੰਹ ਦੇ ਜ਼ਖ਼ਮਾਂ ਤੋਂ ਰਾਹਤ ਪਾਉਣ ਲਈ ਨਮਕ ਵਾਲੇ ਪਾਣੀ ਨਾਲ ਕੁਰਲੀ ਕਰੋ।