ਅਮਰੀਕਾ ਪ੍ਰਵਾਸੀਆਂ ਉਪਰ ਲਗਾਤਾਰ ਸ਼ਿਕੰਜਾ ਕੱਸ ਰਿਹਾ ਹੈ। ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਇੰਮੀਗ੍ਰੇਸ਼ਨ ਨਿਯਮਾਂ ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ।

ਇਸ ਦਾ ਮਕਸਦ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣਾ ਹੈ।

ਇਸ ਦਾ ਮਕਸਦ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣਾ ਹੈ।

ਹੁਣ US ਨੇ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਤੇ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਨੇ ਵੀਜ਼ਾ ਫੀਸ ਵਧਾ ਦਿੱਤੀ ਹੈ।

ਅਮਰੀਕਾ ‘Visa fee’ ਦੁੱਗਣੀ ਕਰਨ ਦੀ ਤਿਆਰੀ ਵਿੱਚ ਹੈ।

ਅਮਰੀਕਾ ‘Visa fee’ ਦੁੱਗਣੀ ਕਰਨ ਦੀ ਤਿਆਰੀ ਵਿੱਚ ਹੈ।

ਇਸ ਕਾਰਨ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ, ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਤੇ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਛੇਤੀ ਹੀ ਮੌਜੂਦਾ ਵੀਜ਼ਾ ਫ਼ੀਸ ਤੋਂ ਦੁੱਗਣੀ ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਅਮਰੀਕਾ ਦੇ ਇਸ ਕਦਮ ਨੂੰ ਵੀ ਇੰਮੀਗ੍ਰੇਸ਼ਨ ਨਿਯਮਾਂ ਦੀ ਸਖਤੀ ਵਜੋਂ ਵੇਖਿਆ ਜਾ ਰਿਹਾ ਹੈ।

ਦੱਸ ਦਈਏ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 4 ਜੁਲਾਈ ਨੂੰ ‘ਵਨ ਬਿੱਗ ਬਿਊਟੀਫੁੱਲ ਬਿੱਲ’ ’ਤੇ ਦਸਤਖ਼ਤ ਕੀਤੇ ਜਾਣ ਮਗਰੋਂ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ।

ਇਮੀਗ੍ਰੇਸ਼ਨ ਸੇਵਾ ਸਲਾਹਕਾਰਾਂ ਮੁਤਾਬਕ ‘ਵੀਜ਼ਾ ਫ਼ੀਸ’ ਦਾ ਇਸ ਨਵੇਂ ਕਾਨੂੰਨ ਵਿੱਚ ਜ਼ਿਕਰ ਹੈ।

ਟਰੰਪ ਨੇ ਟੈਕਸ ਛੋਟ ਤੇ ਖਰਚ ਵਿੱਚ ਕਟੌਤੀ ਲਈ ਇਹ ਬਿੱਲ ਲਿਆਂਦਾ ਹੈ।

ਟਰੰਪ ਨੇ ਟੈਕਸ ਛੋਟ ਤੇ ਖਰਚ ਵਿੱਚ ਕਟੌਤੀ ਲਈ ਇਹ ਬਿੱਲ ਲਿਆਂਦਾ ਹੈ।

ਟਰੰਪ ਦੇ ਸਹੀ ਪਾਉਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਖੇਤਰ ’ਤੇ ਨਜ਼ਰ ਰੱਖਣ ਵਾਲੀਆਂ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਵਾਲੀਆਂ ਕੰਪਨੀਆਂ ਦੀ ਇਸ ਬਿੱਲ ’ਤੇ ਤਿੱਖੀ ਨਜ਼ਰ ਸੀ।