ਸੋਸ਼ਲ ਮੀਡੀਆ 'ਤੇ ਕਈ ਅਜਿਹੀ ਚੀਜ਼ਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਭਰੋਸਾ ਨਹੀਂ ਹੁੰਦਾ ਹੈ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ, ਜਦੋਂ ਇੱਕ ਮਹਿਲਾ ਦਾ ਪੇਟ ਸਾਢੇ ਚਾਰ ਫੁੱਟ ਦੇ ਦਾਇਰੇ ਤੱਕ ਫੈਲ ਗਿਆ ਇਸ ਮਹਿਲਾ ਨੂੰ ਲੱਗਿਆ ਕਿ ਉਹ ਪ੍ਰੈਗਨੈਂਟ ਹੈ ਪਰ ਜਦੋਂ ਉਹ ਹਸਪਤਾਲ ਗਈ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪੇਟ 'ਚ 32 ਕਿਲੋ ਦਾ ਟਿਊਮਰ ਹੈ ਇਹ ਮਾਮਲਾ ਸੈਂਟਰਲ ਅਮਰੀਕਾ ਦੇ ਗਵਾਟੇਮਾਲਾ ਦਾ ਹੈ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਟਿਊਮਰ ਦੱਸਿਆ ਜਾ ਰਿਹਾ ਹੈ ਇਹ ਮਹਿਲਾ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਪੇਟ ਵਿੱਚ ਲੈਕੇ ਘੁੰਮ ਰਹੀ ਹੈ ਮਹਿਲਾ ਨੇ ਸਮਾਜਿਕ ਅਤੇ ਸੱਭਿਆਚਾਰਕ ਕਾਰਨਾਂ ਕਰਕੇ ਇਲਾਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਪਰ ਜਦੋਂ ਮਹਿਲਾ ਦੀ ਜਾਨ 'ਤੇ ਬਣੀ ਤਾਂ ਉਦੋਂ ਉਸ ਨੇ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਸੋਸ਼ਲ ਮੀਡੀਆ 'ਤੇ ਇਸ ਮਹਿਲਾ ਦੀ ਕਹਾਣੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਕਹਾਣੀ ਸੁਣ ਕੇ ਤੁਹਾਨੂੰ ਵੀ ਬਹੁਤ ਅਜੀਬ ਲੱਗੇਗਾ