ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਸਟਾਰਲਾਈਨਰ ਵਿੱਚ ਆਈ ਸਮੱਸਿਆ ਦੇ ਕਾਰਨ ਪੁਲਾੜ ਵਿੱਚ ਫਸ ਗਏ ਹਨ
ਸਪੇਸਕਰਾਫਟ ਵਿੱਚ ਆਈ ਖਰਾਬੀ ਦੇ ਕਾਰਨ ਉਹ ਪਿਛਲੇ 11 ਹਫਤਿਆਂ ਤੋਂ ਵੱਧ ਸਮੇਂ ਤੋਂ ਸਪੇਸ ਵਿੱਚ ਫਸੇ ਹੋਏ ਹਨ
ਨਾਸਾ ਮੁਤਾਬਕ ਇਨ੍ਹਾਂ ਪੁਲਾੜ ਯਾਤਰੀਆਂ ਦੀ ਵਾਪਸੀ ਸਪੇਸਐਕਸ ਦੇ ਕਰੂ ਡਰੇਗਨ ਕੈਪਸੂਲ ਦੇ ਜਰੀਏ ਫਰਵਰੀ 2025 ਵਿੱਚ ਹੋਵੇਗੀ
ਨਾਸਾ ਨੇ ਦੱਸਿਆ ਕੀ ਦੋਵੇਂ ਪੁਲਾੜ ਯਾਤਰੀ ਦੂਸਰਿਆਂ ਪੁਲਾੜ ਯਾਤਰੀਆਂ ਨਾਲ ਮਿਲ ਕੇ ਸਪੇਸ ਸਟੇਸ਼ਨ ਦੇ ਕੰਮਾਂ ਨੂੰ ਪੂਰਾ ਕਰ ਰਹੇ ਹਨ
ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਸਪੇਸ ਸਟੇਸ਼ਨ ਦੇ ਰੱਖ-ਰਖਾਅ,ਹਾਰਡਵੇਅਰ ਦੇ ਨਿਰੀਖਣ ਸੰਬੰਧਤ ਕੰਮ ਕਰ ਰਹੇ ਹਨ
ਨਾਸਾ ਦਾ ਕਹਿਣਾ ਹੈ ਕਿ ਪੁਲਾੜ ਯਾਤਰੀ ਸਪੇਸ ਸਟੇਸ਼ਨ ਦੇ ਬਾਹਰ ਸਪੇਸਵੋਕ ਅਤੇ ਆਈਐਸ਼ਐਸ਼ ਦੇ ਮੈਨਟੇਂਨਸ ਵਰਗੇ ਕੰਮ ਕਰ ਰਹੇ ਹਨ
ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੋਨੋਂ ਅਲੱਗ-ਅਲੱਗ ਐਕਟੀਵਿਟੀ ਵਿੱਚ ਵੀ ਭਾਗ ਲੈ ਰਹੇ ਹਨ
ਹਾਲ ਹੀ ਵਿੱਚ ਦੋਨਾਂ ਨੇ ਸਪੇਸ ਵਿੱਚ ਉਲੰਪਿਕ ਗੇਮਾਂ ਦੀ ਨਕਲ ਵੀ ਕੀਤੀ ਸੀ
ਫਿਲਹਾਲ ਦੋਨੋਂ ਕਦੋਂ ਵਾਪਸ ਆਉਣਗੇ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ