Yuzvendra Chahal: ਵਿਸ਼ਵ ਕੱਪ 2023 ਲਈ ਚੁਣੀ ਗਈ ਟੀਮ ਇੰਡੀਆ ਵਿੱਚ ਯੁਜਵੇਂਦਰ ਚਾਹਲ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ।



ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਚੋਣਕਾਰ ਅਜੀਤ ਅਗਰਕਰ ਦੀ ਅਗਵਾਈ 'ਚ ਚੁਣੀ ਗਈ ਵਿਸ਼ਵ ਕੱਪ ਟੀਮ 'ਚ ਚਾਹਲ ਦੀ ਜਗ੍ਹਾ ਕੁਲਦੀਪ ਯਾਦਵ, ਰਵਿੰਦਰ ਜਡੇਜਾ ਤੇ ਅਕਸ਼ਰ ਪਟੇਲ ਨੂੰ ਸ਼ਾਮਲ ਕੀਤਾ ਗਿਆ।



ਇਸ ਕਾਰਨ ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਇੰਗਲੈਂਡ ਚਲੇ ਗਏ ਤੇ ਉੱਥੇ ਉਹ ਕੈਂਟ ਲਈ ਕਾਊਂਟੀ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ।



ਹਾਲ ਹੀ 'ਚ ਉਨ੍ਹਾਂ ਨੇ ਕਾਊਂਟੀ ਕ੍ਰਿਕਟ 'ਚ ਆਪਣਾ ਡੈਬਿਊ ਕੀਤਾ। ਇਸੇ ਮੈਚ 'ਚ ਉਨ੍ਹਾਂ ਨੇ ਆਪਣੀ ਸਪਿਨ ਨਾਲ ਵਿਰੋਧੀ ਟੀਮ ਦੇ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਗੇਂਦਬਾਜ਼ੀ ਕਲਿੱਪ ਕਾਫੀ ਵਾਇਰਲ ਹੋ ਰਹੀ ਹੈ।



ਕੈਂਟ ਵੱਲੋਂ ਆਪਣਾ ਡੈਬਿਊ ਕਰਦੇ ਹੋਏ ਚਾਹਲ ਨੇ ਆਪਣੇ ਪਹਿਲੇ ਹੀ ਮੈਚ 'ਚ 5 ਵਿਕਟਾਂ ਲਈਆਂ। ਚਾਹਲ ਦੀ ਸਪਿਨ ਗੇਂਦਬਾਜ਼ੀ ਦੇ ਸਾਹਮਣੇ ਵਿਰੋਧੀ ਟੀਮ ਦੇ ਬੱਲੇਬਾਜ਼ ਚਿੰਤਤ ਨਜ਼ਰ ਆਏ।



ਚਾਹਲ ਦੀ ਇਸ ਸਪਿਨ ਗੇਂਦਬਾਜ਼ੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਅਸੀਂ ਦੇਖ ਸਕਦੇ ਹਾਂ ਕਿ ਵਿਰੋਧੀ ਟੀਮ ਦੇ ਬੱਲੇਬਾਜ਼ ਚਾਹਲ ਦੀ ਗੇਂਦ ਨੂੰ ਪੜ੍ਹਨ 'ਚ ਪੂਰੀ ਤਰ੍ਹਾਂ ਅਸਫਲ ਨਜ਼ਰ ਆ ਰਹੇ ਹਨ।



ਭਾਵੇਂ ਬੱਲੇਬਾਜ਼ ਗੇਂਦ ਦਾ ਬਚਾਅ ਕਰ ਰਿਹਾ ਹੋਵੇ, ਗੇਂਦ ਘੁੰਮਦੀ ਹੈ ਤੇ ਉਸ ਦੇ ਆਫ ਸਟੰਪ ਨਾਲ ਟਕਰਾ ਜਾਂਦੀ ਹੈ।



ਟੀਮ ਇੰਡੀਆ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਤੇ ਕਪਤਾਨ ਰੋਹਿਤ ਸ਼ਰਮਾ ਨੇ ਵਨਡੇ ਵਿਸ਼ਵ ਕੱਪ ਲਈ ਚੁਣੀ ਗਈ ਟੀਮ ਵਿੱਚ ਚਾਹਲ ਨੂੰ ਸ਼ਾਮਲ ਨਹੀਂ ਕੀਤਾ।



ਚੋਣ ਤੋਂ ਬਾਅਦ ਹੋਈ ਪ੍ਰੈੱਸ ਕਾਨਫਰੰਸ 'ਚ ਜਦੋਂ ਚਾਹਲ ਨੂੰ ਨਾ ਚੁਣੇ ਜਾਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਅਗਰਕਰ ਨੇ ਕਿਹਾ ਸੀ ਕਿ ਇਸ ਸਮੇਂ ਕੁਲਦੀਪ ਯਾਦਵ ਦੀ ਫਾਰਮ ਚਾਹਲ ਤੋਂ ਬਿਹਤਰ ਹੈ, ਜਿਸ ਕਾਰਨ ਅਸੀਂ ਚੋਣ 'ਚ ਕੁਲਦੀਪ ਨੂੰ ਪਹਿਲ ਦਿੱਤੀ।



ਚਾਹਲ ਨੇ ਸਾਲ 2016 ਵਿੱਚ ਟੀਮ ਇੰਡੀਆ ਲਈ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਚਾਹਲ ਨੇ ਵਨਡੇ ਕ੍ਰਿਕਟ 'ਚ ਟੀਮ ਇੰਡੀਆ ਲਈ ਹੁਣ ਤੱਕ 72 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 121 ਵਿਕਟਾਂ ਲਈਆਂ।