ਅਮਰੀਕਾ 'ਚ ਪੁਲ ਡਿੱਗਣ ਨਾਲ ਚਾਰ ਮੌਤਾਂ, ਕਈ ਫੱਟੜ
ਅਮਰੀਕਾ 'ਚ ਪੁਲ ਡਿੱਗਣ ਨਾਲ ਚਾਰ ਮੌਤਾਂ, ਕਈ ਫੱਟੜ ਅਮਰੀਕਾ ਦੇ ਮਿਆਮੀ ਵਿੱਚ ਫ਼ਲੋਰੀਡਾ ਯੂਨੀਵਰਸਿਟੀ ਕੈਂਪਸ ਤੇ ਸਵੀਟਵਾਟਰ ਨੂੰ ਜੋੜਨ ਵਾਲਾ ਪੈਦਲ ਯਾਤਰੀਆਂ ਲਈ ਬਣਾਇਆ ਪੁਲ ਢਹਿ ਗਿਆ। ਇਸ ਦੁਰਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਨੌਂ ਜ਼ਖ਼ਮੀ ਹੋ ਗਏ। ਪੁਲ ਹੇਠਾਂ ਘੱਟੋ-ਘੱਟ ਪੰਜ ਤੋਂ ਛੇ ਗੱਡੀਆਂ ਵੀ ਦੱਬ ਗਈਆਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਚਾਅ ਕਰਮੀਆਂ ਤੇ ਫ਼ਲੋਰੀਡਾ ਪੁਲਿਸ ਨੇ ਮੋਰਚਾ ਸਾਂਭਿਆ। ਪੁਲ ਦੇ ਮਲਬੇ ਹੇਠ ਦੱਬੀਆਂ ਕਾਰਾਂ ਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਫ਼ਲੋਰੀਡਾ ਯੂਨੀਵਰਸਿਟੀ ਮੁਤਾਬਕ, ਇਸ ਫੁਟਬ੍ਰਿਜ ਨੂੰ 2019 ਤੋਂ ਪਹਿਲਾਂ ਚਾਲੂ ਨਹੀਂ ਕੀਤਾ ਜਾਣਾ ਸੀ। ਇਸ ਪੁਲ ਨੂੰ ਸਿਰਫ ਛੇ ਘੰਟਿਆਂ ਵਿੱਚ ਹੀ ਅੱਠ ਲੇਨ ਸੜਕ ਉੱਤੇ ਬਣਾ ਦਿੱਤਾ ਗਿਆ ਸੀ। ਇਹ 174 ਫੁੱਟ ਯਾਨੀ 53 ਮੀਟਰ ਲੰਮਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਲਾਲ ਬੱਤੀ 'ਤੇ ਗੱਡੀਆਂ ਖੜ੍ਹੀਆਂ ਸਨ। ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਨੂੰ ਆਪਣੀਆਂ-ਆਪਣੀਆਂ ਕਾਰਾਂ ਨੂੰ ਅੱਗੇ ਜਾਂ ਪਿੱਛੇ ਲਿਜਾਣ ਦਾ ਮੌਕਾ ਵੀ ਨਹੀਂ ਮਿਲਿਆ। ਇਸ ਘਟਨਾ 'ਤੇ ਸੋਗ ਜਤਾਉਂਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਘਟਨਾ ਪੂਰੀ ਤਰ੍ਹਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਬਹਾਦੁਰ ਲੋਕਾਂ ਮਿਲ ਕੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ। ਉਹ ਅੱਗੇ ਕਹਿੰਦੇ ਹਨ ਕਿ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ, ਅਸੀਂ ਮਿਲ ਕੇ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜੋ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਹਨ। ਫੁਟਬ੍ਰਿਜ ਦੀ ਲੰਬਾਈ 174 ਫੁੱਟ (53 ਮੀਟਰ) ਤੇ ਵਜ਼ਨ 950 ਟਨ ਸੀ। ਪੁਲ ਫ਼ਲੋਰੀਡਾ ਦੀਆਂ ਦੋ ਕੰਪਨੀਆਂ ਨੇ ਮਿਲ ਕੇ ਬਣਾਇਆ ਸੀ। ਇਸ ਨੂੰ ਬਣਾਉਣ 'ਤੇ 14 ਮਿਲੀਅਨ ਡਾਲਰ ਦੀ ਲਾਗਤ ਆਈ ਸੀ। ਇਨ੍ਹਾਂ ਕੰਪਨੀਆਂ 'ਤੇ ਪਿਛਲੇ ਸਾਲ ਵੀ ਘਟੀਆ ਪੁਲ ਬਣਾਉਣ ਦੇ ਇਲਜ਼ਾਮ ਲੱਗੇ ਸਨ।
Download ABP Live App and Watch All Latest Videos
View In Appਪੁਲ ਫ਼ਲੋਰੀਡਾ ਦੀਆਂ ਦੋ ਕੰਪਨੀਆਂ ਨੇ ਮਿਲ ਕੇ ਬਣਾਇਆ ਸੀ। ਇਸ ਨੂੰ ਬਣਾਉਣ 'ਤੇ 14 ਮਿਲੀਅਨ ਡਾਲਰ ਦੀ ਲਾਗਤ ਆਈ ਸੀ।
ਫੁਟਬ੍ਰਿਜ ਦੀ ਲੰਬਾਈ 174 ਫੁੱਟ (53 ਮੀਟਰ) ਤੇ ਵਜ਼ਨ 950 ਟਨ ਸੀ।
ਇਸ ਘਟਨਾ 'ਤੇ ਸੋਗ ਜਤਾਉਂਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦਿਆਂ ਕਿਹਾ, ਘਟਨਾ ਪੂਰੀ ਤਰ੍ਹਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਬਹਾਦੁਰ ਲੋਕਾਂ ਮਿਲ ਕੇ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ। ਉਹ ਅੱਗੇ ਕਹਿੰਦੇ ਹਨ ਕਿ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ, ਅਸੀਂ ਮਿਲ ਕੇ ਉਨ੍ਹਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜੋ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਹਨ।
ਦੁਰਘਟਨਾ ਵਿੱਚ ਮਾਰੇ ਗਏ ਲੋਕਾਂ ਨੂੰ ਆਪਣੀਆਂ-ਆਪਣੀਆਂ ਕਾਰਾਂ ਨੂੰ ਅੱਗੇ ਜਾਂ ਪਿੱਛੇ ਲਿਜਾਣ ਦਾ ਮੌਕਾ ਵੀ ਨਹੀਂ ਮਿਲਿਆ।
ਇਹ ਘਟਨਾ ਉਦੋਂ ਵਾਪਰੀ ਜਦੋਂ ਲਾਲ ਬੱਤੀ 'ਤੇ ਗੱਡੀਆਂ ਖੜ੍ਹੀਆਂ ਸਨ।
ਇਸ ਪੁਲ ਨੂੰ ਸਿਰਫ ਛੇ ਘੰਟਿਆਂ ਵਿੱਚ ਹੀ ਅੱਠ ਲੇਨ ਸੜਕ ਉੱਤੇ ਬਣਾ ਦਿੱਤਾ ਗਿਆ ਸੀ। ਇਹ 174 ਫੁੱਟ ਯਾਨੀ 53 ਮੀਟਰ ਲੰਮਾ ਸੀ।
ਫ਼ਲੋਰੀਡਾ ਯੂਨੀਵਰਸਿਟੀ ਮੁਤਾਬਕ, ਇਸ ਫੁਟਬ੍ਰਿਜ ਨੂੰ 2019 ਤੋਂ ਪਹਿਲਾਂ ਚਾਲੂ ਨਹੀਂ ਕੀਤਾ ਜਾਣਾ ਸੀ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਚਾਅ ਕਰਮੀਆਂ ਤੇ ਫ਼ਲੋਰੀਡਾ ਪੁਲਿਸ ਨੇ ਮੋਰਚਾ ਸਾਂਭਿਆ। ਪੁਲ ਦੇ ਮਲਬੇ ਹੇਠ ਦੱਬੀਆਂ ਕਾਰਾਂ ਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਅਮਰੀਕਾ ਦੇ ਮਿਆਮੀ ਵਿੱਚ ਫ਼ਲੋਰੀਡਾ ਯੂਨੀਵਰਸਿਟੀ ਕੈਂਪਸ ਤੇ ਸਵੀਟਵਾਟਰ ਨੂੰ ਜੋੜਨ ਵਾਲਾ ਪੈਦਲ ਯਾਤਰੀਆਂ ਲਈ ਬਣਾਇਆ ਪੁਲ ਢਹਿ ਗਿਆ। ਇਸ ਦੁਰਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਨੌਂ ਜ਼ਖ਼ਮੀ ਹੋ ਗਏ। ਪੁਲ ਹੇਠਾਂ ਘੱਟੋ-ਘੱਟ ਪੰਜ ਤੋਂ ਛੇ ਗੱਡੀਆਂ ਵੀ ਦੱਬ ਗਈਆਂ।
- - - - - - - - - Advertisement - - - - - - - - -