ਮਸਜਿਦ 'ਚ ਆਤਮਘਾਤੀ ਹਮਲੇ 'ਚ 50 ਦੀ ਮੌਤ
ਜ਼ਖ਼ਮੀਆਂ ਦੀ ਗਿਣਤੀ ਦੱਸਣਾ ਹਾਲੇ ਮੁਸ਼ਕਿਲ ਹੈ ਕਿਉਂਕਿ ਉਨ੍ਹਾਂ ਨੂੰ ਵੱਖ-ਵੱਖ ਸਥਾਨਕ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਹਮਲੇ ਦੀ ਜ਼ਿੰਮੇਵਾਰੀ ਹਾਲਾਂਕਿ ਕਿਸੇ ਅੱਤਵਾਦੀ ਸੰਗਠਨ ਨੇ ਨਹੀਂ ਲਈ ਹੈ, ਪਰ ਸਰਕਾਰ ਨੂੰ ਬੋਕੋ ਹਰਮ 'ਤੇ ਸ਼ੱਕ ਹੈ।
ਬੋਕੋ ਹਰਮ ਆਤਮਘਾਤੀ ਹਮਲਿਆਂ ਲਈ ਅਗਵਾ ਕੀਤੇ ਗਏ ਲੜਕੇ ਲੜਕੀਆਂ ਦੀ ਵਰਤੋਂ ਕਰਦਾ ਰਿਹਾ ਹੈ। ਬੋਕੋ ਹਰਮ ਦੀ ਵਜ੍ਹਾ ਨਾਲ 2009 ਤੋਂ ਦੇਸ਼ 'ਚ 20 ਹਜ਼ਾਰ ਲੋਕ ਮਾਰੇ ਗਏ ਹਨ, ਜਦਕਿ 26 ਲੱਖ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ।
ਪੁਲਿਸ ਬੁਲਾਰੇ ਓਥਮਾਨ ਅਬੁਬਕਰ ਨੇ ਦੱਸਿਆ ਕਿ ਹਮਲਾਵਰ ਨੇ ਭੀੜ 'ਚ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਹਮਲੇ 'ਚ ਆਮ ਨਾਗਰਿਕਾਂ ਸਮੇਤ ਕਈ ਪੁਲਿਸ ਵਾਲੇ ਵੀ ਜ਼ਖ਼ਮੀ ਹੋਏ ਹਨ।
ਮਸਜਿਦ ਦੇ ਨਜ਼ਦੀਕ ਰਹਿਣ ਵਾਲੇ ਅਬੁਬਕਰ ਸੁਲੇ ਨੇ ਦੱਸਿਆ ਕਿ ਆਤਮਘਾਤੀ ਹਮਲੇ ਦੌਰਾਨ ਉਹ ਮਸਜਿਦ ਦੇ ਕੋਲ ਹੀ ਸਨ। ਧਮਾਕਾ ਏਨਾ ਖ਼ਤਰਨਾਕ ਸੀ ਕਿ ਮੌਕੇ 'ਤੇ ਹੀ 40 ਲੋਕ ਮਾਰੇ ਗਏ।
ਕਾਨੋ : ਉੱਤਰ ਪੂਰਬੀ ਨਾਈਜ਼ੀਰੀਆ ਦੇ ਮੁਬੀ ਖੇਤਰ ਦੀ ਮਦੀਨਾ ਮਸਜਿਦ 'ਚ ਮੰਗਲਵਾਰ ਸਵੇਰੇ ਇਕ ਨੌਜਵਾਨ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਬੰਬ ਨਾਲ ਉਡਾ ਲਿਆ। ਇਸ ਹਮਲੇ 'ਚ 50 ਲੋਕਾਂ ਦੀ ਮੌਤ ਹੋ ਗਈ। ਹਸਪਤਾਲ 'ਚ ਭਰਤੀ ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।