ਚੀਨ ਦਾ ਹੈਰਾਨ ਕਰਨ ਵਾਲਾ ਕਾਰਨਾਮਾ, ਦੁਨੀਆ 'ਚ ਚਰਚਾ..
ਫੀਨਿਕਸ ਟੀ ਵੀ ਦੇ ਟਿੱਪਣੀਕਾਰ ਅਤੇ ਚੀਨੀ ਫੌਜ ਦੇ ਤੋਪਖਾਨਾ ਦਸਤੇ ਵਿੱਚ ਰਹੇ ਜੋਂਗਪਿੰਗ ਦਾ ਦਾਅਵਾ ਹੈ ਕਿ ਡੋਂਗਫੇਂਗ-41 ਨੂੰ ਚੀਨੀ ਫੌਜ ਵਿੱਚ ਸ਼ਾਮਲ ਕੀਤਾ ਜਾ ਚੁੱਕਾ ਹੈ। ਇਸੇ ਗੁਣਵੱਤਾ ਵਧਾਉਣ ਲਈ ਤਾਜ਼ਾ ਪ੍ਰੀਖਣ ਕੀਤੇ ਜਾ ਰਹੇ ਹਨ।
Download ABP Live App and Watch All Latest Videos
View In Appਰੂਸੀ ਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਨਵੀਂ ਮਿਜ਼ਾਈਲ ਦਾ ਨਿਸ਼ਾਨਾ ਮੁੱਖ ਤੌਰ ਉੱਤੇ ਅਮਰੀਕੀ ਸ਼ਹਿਰ ਤੇ ਯੂਰਪ ਹਨ। ਇਹ ਚੀਨ ਦੀ ਵੱਡੀ ਮਿਜ਼ਾਈਲ ਰੋਕੂ ਸਮਰੱਥਾ ਬਣੇਗੀ। ਇਸ ਨਾਲ ਚੀਨ ਅਮਰੀਕਾ ‘ਤੇ ਰਣਨੀਤਕ ਦਬਾਅ ਬਣਾਉਣ ‘ਚ ਕਾਮਯਾਬ ਹੋਵੇਗਾ।
ਸਾਊਥ ਚਾਈਨਾ ਮਾਰਨਿੰਗ ਪੋਸਟ ਅਖਬਾਰ ਮੁਤਾਬਕ ਚੀਨ ਨੇ ਨਵੰਬਰ ਦੇ ਸ਼ੁਰੂ ‘ਚ ਨਵੀਂ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕਰ ਲਿਆ ਸੀ, ਪਰ ਇਸ ਬਾਰੇ ਜਾਣਕਾਰੀ ਜਨਤਕ ਨਹੀਂ ਕੀਤੀ। ਅਮਰੀਕੀ ਸੈਟੇਲਾਈਟ ਟਰੈਕਿੰਗ ਸਿਸਟਮ ਨੇ ਅਪੈ੍ਰੈਲ 2016 ਵਿੱਚ ਮਿਜ਼ਾਈਲ ਦਾ ਪ੍ਰੀਖਣ ਹੁੰਦਾ ਕੈਚ ਕਰ ਲਿਆ ਹੈ, ਪਰ ਇਸ ਦੀ ਜਾਣਕਾਰੀ ਜਨਤਕ ਨਹੀਂ ਸੀ ਕੀਤੀ।
ਬੀਜਿੰਗ- ਚੀਨ ਸੰਨ 2018 ਵਿੱਚ ਅਗਲੀ ਪੀੜ੍ਹੀ ਦੀ ਲੰਬੀ ਦੂਰੀ ਤੱਕ ਮਾਰ ਕਰ ਸਕਣ ਵਾਲੀ ਆਧੁਨਿਕ ਮਿਜ਼ਾਈਲ ਨੂੰ ਆਪਣੀ ਫੌਜ ਦੇ ਹਥਿਆਰ ਭੰਡਾਰ ਵਿੱਚ ਸ਼ਾਮਲ ਕਰ ਲਵੇਗਾ। ਇਹ ਮਿਜ਼ਾਈਲ ਮੈਕ 10 (ਕਰੀਬ 12 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ 12 ਹਜ਼ਾਰ ਕਿਲੋਮੀਟਰ ਦੀ ਦੂਰ ਤੱਕ ਮਾਰ ਕਰਨ ‘ਚ ਸਮਰੱਥ ਹੋਵੇਗੀ। ਡੋਂਗਫੇਂਗ-10 ਨਾਂ ਦੀ ਇਹ ਮਿਜ਼ਾਈਲ ਇਕੱਠੇ ਦਸ ਐਟਮ ਬੰਬ ਲਿਜਾਣ ਦੇ ਸਮਰੱਥ ਹੋਵੇਗੀ, ਜੋ ਵੱਖ-ਵੱਖ ਟਿਕਾਣਿਆਂ ਉੱਤੇ ਸੁੱਟੇ ਜਾ ਸਕਣਗੇ।
ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਵਿੱਚ ਛਪੀ ਖਬਰ ਮੁਤਾਬਕ 2012 ਵਿੱਚ ਮਿਜ਼ਾਈਲ ਬਣਾਉਣ ਦਾ ਐਲਾਨ ਕਰਕੇ ਹਾਲੇ ਤੱਕ ਅੱਠ ਟੈੱਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਜ਼ਿਆਦਾ ਸਫਲ ਰਹੇ ਹਨ। ਇਸ ਲਈ ਹੁਣ ਇਸ ਨੂੰ 2018 ਦੇ ਮੱਧ ਤੱਕ ਪੀਪਲਜ਼ ਲਿਬਰੇਸ਼ਨ ਆਰਮੀ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਅਖਬਾਰ ਨੇ ਇਹ ਗੱਲ ਹਥਿਆਰਾਂ ਦੇ ਮਾਮਲੇ ਵਿੱਚ ਫੌਜ ਦੇ ਸਲਾਹਕਾਰ ਸ਼ੂ ਗੁਆਂਗਯੂ ਦੇ ਹਵਾਲੇ ਨਾਲ ਕਹੀ ਹੈ। ਇਹ ਚੀਨੀ ਧਰਤੀ ਤੋਂ ਦੁਨੀਆ ਦੇ ਕਿਸੇ ਵੀ ਦੇਸ਼ ਨੂੰ ਨਿਸ਼ਾਨਾ ਬਣਾ ਸਕੇਗੀ।
- - - - - - - - - Advertisement - - - - - - - - -