ਆਸਟ੍ਰੇਲੀਆਂ 'ਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ, 20 ਹਜ਼ਾਰ ਘਰ ਖ਼ਤਰੇ ’ਚ, ਸੜਕਾਂ ’ਤੇ ਘੁੰਮ ਰਹੇ ਸੱਪ ਤੇ ਮਗਰਮੱਛ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਕਦੀ ਅਜਿਹਾ ਨਹੀਂ ਵੇਖਿਆ। ਚੁਫੇਰੇ ਪਾਣੀ ਹੀ ਪਾਣੀ ਦਿਸ ਰਿਹਾ ਹੈ। ਘਰਾਂ ’ਚ ਇੱਕ ਮੀਟਰ ਤੋਂ ਜ਼ਿਆਦਾ ਪਾਣੀ ਵੜ ਆਇਆ ਹੈ। ਪੌੜੀਆਂ ਡੁੱਬ ਚੁੱਕੀਆਂ ਹਨ। ਫਰਿੱਜ ਤੋਂ ਲੈ ਕੇ ਬਾਕੀ ਸਾਮਾਨ ਪਾਣੀ ਵਿੱਚ ਤੈਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸੈਂਕੜੇ ਘਰ ਖ਼ਾਲੀ ਕਰ ਦਿੱਤੇ ਗਏ ਹਨ। 10 ਤੋਂ 20 ਹਜ਼ਾਰ ਘਰਾਂ ਨੂੰ ਖ਼ਤਰਾ ਹੈ। ਮਿਲਟ੍ਰੀ ਨੇ ਸਥਾਨਕ ਲੋਕਾਂ ਨੂੰ ਰੇਤ ਦੀਆਂ ਬੋਰੀਆਂ ਵੰਡੀਆਂ ਹਨ ਤਾਂ ਕਿ ਉਨ੍ਹਾਂ ਦਾ ਪਾਣੀ ਤੋਂ ਬਚਾਅ ਹੋ ਸਕੇ।
ਸ਼ਹਿਰ ਦਾ ਬਾਕੀ ਇਲਾਕਿਆਂ ਤੋਂ ਸੰਪਰਕ ਕੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਵਿੱਚ ਇਹ ਪਹਿਲੀ ਵਾਰ ਨਹੀਂ ਬਲਕਿ 100 ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਘਟਨਾ ਹੈ।
ਕਵੀਂਸਲੈਂਡ ਸੂਬੇ ਦੇ ਸ਼ਹਿਰ ਟਾਊਂਸਵਿਲ ਵਿੱਚ ਹਰ ਥਾਂ ਪਾਣੀ ਭਰ ਗਿਆ ਹੈ। ਸ਼ਹਿਰ ਵਿੱਚ ਬਿਜਲੀ ਵੀ ਨਹੀਂ ਹੈ। ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਹਿ ਰਹੇ ਹਨ।
ਕੈਨਬਰਾ: ਉੱਤਰ ਪੱਛਮ ਆਸਟ੍ਰੇਲੀਆ ਵਿੱਚ ਜ਼ਬਰਦਸਤ ਹੜ੍ਹ ਆਇਆ ਹੋਇਆ ਹੈ। ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ ਹੈ। 20 ਹਜ਼ਾਰ ਘਰ ਖ਼ਤਰੇ ਵਿੱਚ ਦੱਸੇ ਜਾ ਰਹੇ ਹਨ। ਰੌਸ ਰਿਵਰ ਡੈਮ ਤੋਂ ਪ੍ਰਤੀ ਸੈਕਿੰਡ 1900 ਕਿਊਬਿਕ ਮੀਟਰ ਪਾਣੀ ਛੱਡਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਤਕ ਹਾਲਾਤ ਹੋਰ ਖ਼ਰਾਬ ਹੋਣ ਦੀ ਗੱਲ ਆਖੀ ਹੈ। ਹੜ੍ਹ ਦੇ ਪਾਣੀ ਵਿੱਚ ਵਹਿ ਕੇ ਮਗਰਮੱਛ ਤੇ ਸੱਪ ਸੜਕਾਂ ’ਤੇ ਆ ਗਏ ਹਨ। ਪ੍ਰਸ਼ਾਸਨ ਨੇ ਇਨ੍ਹਾਂ ਦੇ ਘਰਾਂ ਵਿੱਚ ਵੜਨ ਦੀ ਚੇਤਾਵਨੀ ਜਾਰੀ ਕੀਤੀ ਹੈ।