ਬੰਨ੍ਹ ਢਹਿਣ ਮਗਰੋਂ ਆਈ ਪਰਲੋ, 110 ਮੌਤਾਂ, ਵੇਖੋ ਖ਼ੌਫ਼ਨਾਕ ਤਸਵੀਰਾਂ
ਸੰਘੀ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਖਾਣਾਂ ਦਾ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ।
Download ABP Live App and Watch All Latest Videos
View In Appਮ੍ਰਿਤਕਾਂ ਵਿੱਚ ਜ਼ਿਆਦਾਤਰ ਕੰਪਨੀ ਦੇ ਮਜ਼ਦੂਰ ਸ਼ਾਮਲ ਹਨ। ਬੰਨ੍ਹ 25 ਜਨਵਰੀ ਨੂੰ ਢਹਿ ਗਿਆ ਜਦੋਂ ਮਜ਼ਦੂਰ ਇਮਾਰਤ ਦੀ ਕੰਟੀਨ ਵਿੱਚ ਦੁਪਹਿਰ ਦਾ ਭੋਜਨ ਕਰ ਰਹੇ ਸੀ, ਜੋ ਕੁਝ ਹੀ ਸੈਕਿੰਡਾਂ ਵਿੱਚ ਮਲਬੇ ਵਿੱਚ ਬਦਲ ਗਈ।
ਅਧਿਕਾਰੀਆਂ ਨੇ ਹੁਣ ਤਕ ਬਰਾਮਦ 110 ਲਾਸ਼ਾਂ ਵਿੱਚੋਂ 71 ਦੀ ਪਛਾਣ ਕਰ ਲਈ ਹੈ। ਬੁੱਧਵਾਰ ਨੂੰ ਲਗਾਤਾਰ ਬਾਰਸ਼ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਵਾਰ-ਵਾਰ ਅੜਿੱਕਾ ਪਿਆ।
ਖ਼ਬਰ ਏਜੰਸੀ ਐਫੇ ਮੁਤਾਬਕ ਇਲਾਕੇ ਦੇ ਉੱਪਰੀ ਹਿੱਸੇ ਵਿੱਚ ਮੌਜੂਦ ਲਾਸ਼ਾਂ ਪਹਿਲਾਂ ਹੀ ਬਰਾਮਦ ਕਰ ਲਈਆਂ ਗਈਆਂ ਹਨ। ਇਸ ਪੜਾਅ ’ਤੇ ਕੋਸ਼ਿਸ਼ ਹੁਣ ਖੁਦਾਈ ਤੇ ਭਾਰੀ ਮਸ਼ੀਨਰੀ ’ਤੇ ਨਿਰਭਰ ਕਰੇਗੀ। ਬੁਲਾਰੇ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਏਗਾ।
ਰਾਜੀਲ ਦੇ ਮਿਨਾਸ ਜੋਰਾਈਸ ਵਿੱਚ ਇੱਕ ਲੌਹ-ਅਇਸਕ ਖਾਣ ’ਤੇ ਬਣੇ ਬੰਨ੍ਹ ਦੇ ਢਹਿਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 110 ਪਹੁੰਚ ਗਈ ਹੈ। ਸੂਬੇ ਦੇ ਫਾਇਰ ਵਿਭਾਗ ਦੇ ਤਰਜਮਾਨ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਘਟਨਾ ਤੋਂ ਸੱਤ ਦਿਨਾਂ ਬਾਅਦ ਸਰਚ ਆਪਰੇਸ਼ਨ ਕੁਝ ਹੱਦ ਤਕ ਔਖੇ ਪੜਾਅ ਵਿੱਚ ਦਾਖ਼ਲ ਹੋ ਰਿਹਾ ਹੈ।
- - - - - - - - - Advertisement - - - - - - - - -