ਟਰੰਪ ਨੇ ਅਡਲਟ ਸਟਾਰ ਨੂੰ ਪੈਸੇ ਦੇਣ ਦੀ ਗੱਲ ਕਬੂਲੀ
ਐਨਡੀਏ ਦੇ ਬਾਵਜੂਦ ਸਟਾਰਮੀ ਨੇ ਉਨ੍ਹਾਂ ਦੇ ਸਬੰਧਾਂ ਦੀ ਗੱਲ ਜੱਗ ਜਾਹਰ ਕਰ ਦਿੱਤੀ। ਉਸ ਨੇ ਟਰੰਪ ਨੂੰ ਸਾਰੀ ਰਕਮ ਵਾਪਸ ਕਰਨ ਦੀ ਵੀ ਗੱਲ ਕਹੀ ਹੈ। ਟਰੰਪ ਦੇ ਬਦਲਦੇ ਰੁਖ਼ ਨੂੰ ਦਰਸਾਉਂਦੇ ਇਸ ਟਵੀਟ ਤੋਂ ਲੱਗਦਾ ਹੈ ਕਿ ਸਟਾਰਮੀ ਸੱਚ ਕਹਿ ਰਹੀ ਹੈ।
ਅਮਰੀਕਾ ਦੀ ਇਸ ਮਸ਼ਹੂਰ ਅਡਲਟ ਸਟਾਰ ਸਟਾਰਮੀ ਦਾ ਅਸਲੀ ਨਾਂ ਸਟੈਫ਼ਿਨੀ ਕਿਲਫੋਰਡ ਹੈ। ਪਹਿਲਾਂ ਟਰੰਪ ਨੇ ਉਸ ਨੂੰ ਕਿਸੀ ਵੀ ਤਰ੍ਹਾਂ ਦੀ ਰਕਮ ਨਾ ਦਿੱਤੇ ਜਾਣ ਸਬੰਧੀ ਟਵੀਟ ਕੀਤੇ ਸਨ ਤੇ ਹੁਣ ਸਾਂਝਾ ਕੀਤਾ ਇਹ ਟਵੀਟ ਉਨ੍ਹਾਂ ਟਵੀਟਸ ਦੇ ਉਲਟ ਹੈ।
ਟਰੰਪ ਨੇ ਕਿਹਾ ਕਿ ਵੱਡੀਆਂ ਹਸਤੀਆਂ ਤੇ ਅਮੀਰ ਲੋਕਾਂ ਵਿੱਚ ਇਸ ਤਰ੍ਹਾਂ ਦੇ ਸਮਝੌਤੇ ਹੋਣਾ ਆਮ ਵਰਤਾਰਾ ਹੈ। ਇਹ ਗੱਲ ਉਨ੍ਹਾਂ ਨੇ ਲਗਾਤਾਰ ਤਿੰਨ ਟਵੀਟਸ ਰਾਹੀਂ ਦੱਸੀ। ਉਨ੍ਹਾਂ ਕਿਹਾ ਕਿ ਇਹ ਪੈਸੇ ਡੈਨੀਅਲਸ ਨੂੰ ਉਹ ਸਾਰੇ ਝੂਠੇ ਇਲਜ਼ਾਮਾਂ ਸਬੰਧੀ ਮੂੰਹ ਬੰਦ ਰੱਖਣ ਲਈ ਦਿੱਤੇ ਗਏ ਸਨ ਜੋ ਉਹ ਉਨ੍ਹਾਂ ’ਤੇ ਲਾ ਰਹੀ ਸੀ।
ਟਵੀਟ ਜ਼ਰੀਏ ਇਹ ਗੱਲ ਮੰਨਦਿਆਂ ਟਰੰਪ ਨੇ ਲਿਖਿਆ ਕਿ ਕੋਹਨ ਨੂੰ ਇਹ ਰਕਮ ਦਿੱਤੀ ਗਈ ਜੋ ਦੋ ਪੱਖਾਂ ਵਿਚਾਲੇ ਮਹਿਜ਼ ਇਕਰਾਰਨਾਮੇ ਵਜੋਂ ਦਿੱਤੀ ਗਈ ਸੀ ਜਿਸ ਨੂੰ ਨਾਨ ਡਿਸਕਲੋਜ਼ਰ ਐਗਰੀਮੈਂਟ (ਐਨਡੀਏ) ਕਿਹਾ ਜਾਂਦਾ ਹੈ। ਕਾਬਲੇਗ਼ੌਰ ਹੈ ਕਿ ਟਰੰਪ ਦਾ ਐਡਲਟ ਸਟਾਰ ਸਟਾਰਮੀ ਨਾਲ ਸਬੰਧ ਸੀ ਤੇ ਟਰੰਪ ਦੇ ਨਿੱਜੀ ਵਕੀਲ ਨੇ ਇਸੇ ਸਬੰਧੀ ਗੱਲ ਨਾ ਕਰਨ ਲਈ ਉਸ ਨੂੰ ‘ਹਸ਼ ਕਾਨਟਰੈਕਟ’ ਤਹਿਤ ਇਹ ਰਕਮ ਦਿੱਤੀ ਸੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਨ ਲਿਆ ਹੈ ਕਿ ਉਨ੍ਹਾਂ ਨੇ ਆਪਣੇ ਵਕੀਲ ਮਾਈਕਲ ਕੋਹਲ ਨੂੰ 130,000 ਡਾਲਰ (86,79,450 ਰੁਪਏ) ਦਿੱਤੇ ਹਨ। ਯਾਦ ਰਹੇ ਕਿ ਇਹ ਰਕਮ ਕੋਹਨ ਨੇ ਅਡਲਟ ਸਟਾਰ ਸਟਾਰਮੀ ਡੇਨੀਅਲਸ ਨੂੰ ਚੁੱਪ ਰਹਿਣ ਲਈ ਦਿੱਤੀ ਸੀ।