ਮਜ਼ਦੂਰ ਦਿਵਸ ਮੌਕੇ ਕੱਢਿਆ McDonald's ’ਤੇ ਗੁੱਸਾ, ਲਾਈ ਅੱਗ
ਯਾਦ ਰਹੇ ਕਿ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਦਿਨ ਦੁਨੀਆ ਭਰ ਵਿੱਚ ਵੱਖ-ਵੱਖ ਜਗ੍ਹਾ ਪ੍ਰਦਰਸ਼ਨ ਹੁੰਦੇ ਹਨ।
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲ਼ੇ ਛੱਡੇ ਤੇ ਪਾਣੀ ਦੀ ਬੁਛਾੜ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 276 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ’ਚੋਂ 102 ਜਣੇ ਹਿਰਾਸਤ ਵਿੱਚ ਹਨ।
ਪੈਰਿਸ ਪੁਲਿਸ ਮੁਤਾਬਕ ਕਾਲ਼ੇ ਰੰਗ ਦੀਆਂ ਜੈਕਟਾਂ ਤੇ ਚਿਹਰੇ ’ਤੇ ਨਕਾਬ ਪਾਈ ਕਰੀਬ 1,200 ਪ੍ਰਦਰਸ਼ਨਕਾਰੀ ਬੀਤੇ ਦਿਨ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਸਨ। ਇਹ ਸਭ ‘ਉਠੋ ਪੈਰਿਸ’ ਤੇ ‘ਪੁਲਿਸ ਨਾਲ ਹਰ ਕੋਈ ਨਫ਼ਰਤ ਕਰਦਾ ਹੈ’ ਦਾ ਨਾਅਰਾ ਲਾ ਰਹੇ ਸਨ।

ਪੈਰਿਸ ਵਿੱਚ ਮਈ ਦਿਵਸ ’ਤੇ ਦੰਗਿਆਂ ਪਿੱਛੋਂ ਕਰੀਬ 300 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੇ ਜਨਤਕ ਖੇਤਰ ਵਿੱਚ ਸੁਧਾਰਾਂ ਖ਼ਿਲਾਫ਼ ਮਾਰਚ ਕੱਢ ਰਹੇ ਸਨ। ਇਸੇ ਦੌਰਾਨ ਨਕਾਬਪੋਸ਼ ਨੌਜਵਾਨਾਂ ਨੇ McDonald's ਰੇਸਤਰਾਂ ਵਿੱਚ ਅੱਗ ਲਾ ਦਿੱਤੀ ਤੇ ਕਈ ਗੱਡੀਆਂ ਫੂਕ ਦਿੱਤੀਆਂ।