ਪਾਕਿ ਬੱਸ ਡਰਾਈਵਰ ਦਾ ਮੁੰਡਾ ਬਣਿਆ ਬ੍ਰਿਟੇਨ ਦਾ ਗ੍ਰਹਿ ਮੰਤਰੀ
ਜਾਵਿਦ ਦੀ ਤਰੱਕੀ ਪਿੱਛੋਂ ਡਾਊਨਿੰਗ ਸਟਰੀਟ ਨੇ ਐਲਾਨ ਕੀਤਾ ਕਿ ਸਾਬਕਾ ਦੱਖਣੀ ਆਇਰਲੈਂਡ ਦੇ ਮੰਤਰੀ ਜੇਮਸ ਬਰੋਕਨਸ਼ਾਇਰ ਹਾਊਸਿੰਗ, ਕਮਿਊਨਿਟੀ ਤੇ ਲੋਕਲ ਪ੍ਰਸ਼ਾਸਨ ਮੰਤਰੀ ਦਾ ਅਹੁਦਾ ਸੰਭਾਲਣਗੇ। ਜਾਵਿਦ 2010 ਵਿੱਚ ਪਹਿਲੀ ਵਾਰ ਸੰਸਦ ਮੈਂਬਰ ਬਣਿਆ ਸੀ।
ਬ੍ਰਿਟੇਨ ਯੁੱਧ ਤੋਂ ਬਾਅਦ ਕਾਨੂੰਨੀ ਤੌਰ ’ਤੇ ਇੱਥੇ ਵੱਸੇ ਕੈਰੇਬਿਆਈ ਪਰਵਾਸੀਆਂ ਸਬੰਧੀ ਘੁਟਾਲੇ ਦੇ ਖ਼ੁਲਾਸੇ ਪਿਛੋਂ ਅੰਬਰ ਰੁੱਡ ਨੇ ਬੀਤੇ ਐਤਵਾਰ ਦੀ ਰਾਤ ਥੈਰੇਸਾ ਮੇਅ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ।
ਸਾਬਕਾ ਇਨਵੈਸਟਮੈਂਟ ਬੈਂਕਰ ਤੇ ਬਰਾਮਸਗਰੋਵ ਦਾ ਸੰਸਦ ਮੈਂਬਰ ਜਾਵਿਦ (48) ਕਾਰੋਬਾਰ ਤੇ ਸੱਭਿਆਚਾਰ ਮੰਤਰੀ ਵੀ ਰਹਿ ਚੁੱਕਾ ਹੈ। ਡਾਊਨਿੰਗ ਸਟਰੀਟ ਮੁਤਾਬਕ ਮਹਾਰਾਣੀ ਦੇਸ਼ ਦੇ ਗ੍ਰਹਿ ਮੰਤਰੀ ਦੇ ਰੂਪ ਵਿੱਚ ਸਾਜਿਦ ਜਾਵਿਦ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਕੇ ਖ਼ੁਸ਼ ਹੈ।
ਬੀਬੀਸੀ ਮੁਤਾਬਕ ਜਾਵਿਦ ਦਾ ਪਰਿਵਾਰ 1960 ਦੇ ਦਹਾਕੇ ਵਿੱਚ ਬ੍ਰਿਟੇਨ ਆਇਆ ਸੀ। ਮੌਜੂਦਾ ਸਮੇਂ ’ਚ ਉਹ ਕਮਿਊਨਿਟੀ, ਪ੍ਰਸ਼ਾਸਨ ਤੇ ਹਾਊਸਿੰਗ ਮੰਤਰੀ ਹੈ। ਉਹ ਇਹ ਅਹੁਦੇ ਲਈ ਚੁਣਿਆ ਗਿਆ ਪਹਿਲਾ ਘੱਟ ਗਿਣਤੀ ਫਿਰਕੇ ਦਾ ਮੈਂਬਰ ਵੀ ਹੈ।
ਰੁੱਡ ਨੇ ਗ਼ੈਰ-ਕਾਨੂੰਨੀ ਤੌਰ ’ਤੇ ਆਏ ਪਰਵਾਸੀਆਂ ਬਾਰੇ ਅਣਜਾਣੇ ਵਿੱਚ ਸੰਸਦ ਮੈਂਬਰਾਂ ਨੂੰ ਭਰਮ ਵਿੱਚ ਰੱਖਣ ਦੇ ਦੋਸ਼ਾਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਜਾਵਿਦ ਦਾ ਸਬੰਧ ਅਜਿਹੇ ਪਰਿਵਾਰ ਨਾਲ ਹੈ, ਜੋ 50 ਦੇ ਦਹਾਕੇ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਬ੍ਰਿਟੇਨ ਆਇਆ ਸੀ। ਜਾਵਿਦ ਦੇ ਪਿਤਾ ਬੱਸ ਡਰਾਈਵਰ ਰਹਿ ਚੁੱਕੇ ਹਨ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸਾਜਿਦ ਜਾਵੇਦ ਨੂੰ ਦੇਸ਼ ਦਾ ਨਵਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਹੈ। ਸਾਜਿਦ ਨੂੰ ਅੰਬਰ ਰੁੱਡ ਦੇ ਅਸਤੀਫ਼ੇ ਮਗਰੋਂ ਇਸ ਅਹੁਦੇ ਲਈ ਚੁਣਿਆ ਗਿਆ