ਤਾਜ਼ਾ ਹਵਾ ਲਈ ਯਾਤਰੀ ਨੇ ਖੋਲ੍ਹਿਆ ਜਹਾਜ਼ ਦਾ ਐਮਰਜੈਂਸੀ ਗੇਟ
ਹਾਲਤ ’ਤੇ ਕਾਬੂ ਪਾਉਣ ਲਈ ਲਾਏ ਗਏ ਕਾਮਿਆਂ ਤੇ ਮਸ਼ੀਨਾਂ ’ਤੇ 100,000 ਯੂਆਨ ਯਾਨੀ ਲਗਪਗ 10,46,150 ਰੁਪਏ ਦੇ ਨੁਕਸਾਨ ਹੋਇਆ। ਜੇ ਜਹਾਜ਼ ਦੇ ਐਮਰਜੈਂਸੀ ਗੇਟ ਨੂੰ ਵੀ ਕੋਈ ਨੁਕਸਾਨ ਹੋਇਆ ਹੋਇਗਾ ਤਾਂ ਇਹ ਰਕਮ ਕਈ ਗੁਣਾ ਵਧ ਸਕਦੀ ਹੈ। (Photo Credit- Asia Wire)
ਮੀਆਯਾਂਗ ਸ਼ਹਿਰ ਦੇ ਸਿਵਲ ਹਵਾਬਾਜ਼ੀ ਪ੍ਰਸ਼ਾਸਨ ਨੇ ਕਿਹਾ ਕਿ ਚੇਨ ਦੀ ਹਰਕਤ ਕਰਕੇ ਹਵਾਈ ਅੱਡੇ ਤੇ ਚੱਲ ਰਹੇ ਆਮ ਕੰਮਕਾਜ ’ਤੇ ਅਸਰ ਪਿਆ ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਜਹਾਜ਼ 8L9720 ਨੇ ਹਨੀਆ ਪ੍ਰਾਂਤ ਦੇ ਸਾਨਿਆ ਤੋਂ ਉੜਾਣ ਭਰੀ ਸੀ। ਦੋ ਘੰਟੇ 40 ਮਿੰਟ ਬਾਅਦ ਜਹਾਜ਼ ਨੇ ਲੈਂਡਿੰਗ ਕੀਤੀ। ਹਵਾਈ ਅੱਡੇ ਵੱਲੋਂ ਜਾਰੀ ਬਿਆਨ ਮੁਤਾਬਕ ਚੇਨ ਨੇ ਲੈਂਡਿੰਗ ਦੇ ਬਾਅਦ ਉਸ ਵੇਲੇ ਦਰਵਾਜ਼ਾ ਖੋਲ੍ਹਿਆ ਜਦੋਂ ਯਾਤਰੀ ਜਹਾਜ਼ ਵਿੱਚੋਂ ਉਤਰਨ ਦੀ ਤਿਆਰੀ ਕਰ ਰਹੇ ਸੀ। ਚੇਨ ਨੇ ਕਿਹਾ ਕਿ ਉਸ ਨੂੰ ਜਹਾਜ਼ ਵਿੱਚ ਬਹੁਤ ਗਰਮੀ ਲੱਗ ਰਹੀ ਸੀ। ਇਸ ਲਈ ਉਸ ਨੇ ਜਹਾਜ਼ ਦਾ ਦਰਵਾਜ਼ਾ ਖੋਲ੍ਹ ਦਿੱਤਾ।
ਚੇਨ ਸਰਨੇਮ ਨਾਂ ਦੇ ਵਿਅਕਤੀ ਦੀ ਇਸ ਹਰਕਤ ਤੋਂ ਬਾਅਦ ਉਸ ਨੂੰ 15 ਦਿਨਾਂ ਦੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਚੀਨ ਦੀ ਸਸਤੀ ਹਵਾਈ ਸੇਵਾ ਦੇਣ ਵਾਲੀ ‘ਲੱਕੀ ਏਅਰ’ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਯਾਤਰੀ ਕੋਲੋਂ ਘਟਨਾ ਲਈ ਪੂਰਾ ਹਰਜ਼ਾਨਾ ਵਸੂਲਣਗੇ।
ਦੱਖਣ-ਪੱਛਮ ਚੀਨ ਦੇ ਹਵਾਈ ਅੱਡੇ ’ਤੇ ਹਲਚਲ ਮੱਚ ਗਈ ਜਦੋਂ ਚੀਨੀ ਯਾਤਰੀ ਨੇ ਜਹਾਜ਼ ਵਿੱਚ ਤਾਜ਼ਾ ਹਵਾ ਲੈਣ ਲਈ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਘਟਨਾ ‘Mianyang Nanjiao’ ਹਵਾਈ ਅੱਡੇ ’ਤੇ ਜਹਾਜ਼ ਦੀ ਲੈਂਡਿੰਗ ਦੌਰਾਨ ਵਾਪਰੀ।