ਪਾਪੂਆ ਨਿਊ ਗਿਨੀ: ਭੂਚਾਲ ਨਾਲ ਮਰਨ ਵਾਲਿਆ ਦੀ ਗਿਣਤੀ 100 ਤੋਂ ਪਾਰ
ਏਬੀਪੀ ਸਾਂਝਾ | 09 Mar 2018 01:47 PM (IST)
1
ਓਨੇਲ ਨੇ ਕਿਹਾ ਕਿ ਹਾਲੇ ਵੀ ਕਈ ਲੋਕ ਲਾਪਤਾ ਹਨ ਤੇ ਹਜ਼ਾਰਾਂ ਲੋਕ ਫੱਟੜ ਵੀ ਹਨ।
2
ਇਸ ਤੋਂ ਬਾਅਦ ਸੜਕੀ ਮਾਰਗ ਦੀ ਵਰਤੋਂ ਨਾਮੁਮਕਿਨ ਹੋ ਗਈ ਸੀ ਤੇ ਬਿਜਲੀ ਸੇਵਾ ਠੱਪ ਹੋਣ ਤੋਂ ਇਲਾਵਾ ਕਈ ਪਿੰਡਾਂ ਤੋਂ ਸੰਪਰਕ ਬਿਲਕੁਲ ਟੁੱਟ ਗਿਆ ਸੀ।
3
ਪ੍ਰਸ਼ਾਂਤ ਖੇਤਰ ਵਿੱਚ ਸਥਿਤ ਦੇਸ਼ ਦੇ ਪਹਾੜੀ ਇਲਾਕਿਆਂ ਵਿੱਚ 26 ਫਰਵਰੀ ਨੂੰ ਆਏ 7.5 ਤੀਬਰਤਾ ਵਾਲੇ ਭੂਚਾਲ ਕਾਰਨ ਢਿੱਗਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਸਨ।
4
ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਤ੍ਰਾਸਦੀ ਤੋਂ ਉਭਰਨ ਲਈ ਕਈ ਸਾਲ ਲੱਗ ਜਾਣਗੇ।
5
ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਪੀਟਰ ਓਨੇਲ ਨੇ ਦੱਸਿਆ ਕਿ ਦੇਸ਼ ਵਿੱਚ ਪਿਛਲੇ ਮਹੀਨੇ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਵਧ ਗਈ ਹੈ।