ਆਈਨਸਟੀਨ ਦਾ ‘ਖੁਸ਼ਹਾਲੀ ਦਾ ਸਿਧਾਂਤ’ 1.5 ਮਿਲੀਅਨ ਡਾਲਰ ਦਾ ਵਿਕਿਆ
ਨੀਲਾਮੀ ਕਰਨ ਵਾਲੀ ਕੰਪਨੀ ਦੇ ਬੁਲਾਰੇ ਮੇਨੀ ਚਾਦਾਦ ਨੇ ਕਿਹਾ ਕਿ ਇਨ੍ਹਾਂ ਨੋਟਾਂ ਦਾ ਮੁੱਲ ਅਨੁਮਾਨ ਤੋਂ ਕਿਤੇ ਜ਼ਿਆਦਾ ਹੈ। ਇਸ ਦਾ ਗ੍ਰਾਹਕ ਇਕ ਯੂਰਪੀ ਸ਼ਖਸ ਹੈ, ਉਨ੍ਹਾਂ ਨੇ ਇਸ਼ਾਰਾ ਕੀਤਾ ਇਹ ਸ਼ਖਸ ਆਈਨਸਟੀਨ ਤੱਕ ਨੋਬਲ ਪੁਰਸਕਾਰ ਦਾ ਸੰਦੇਸ਼ ਪਹੁੰਚਾਉਣ ਵਾਲੇ ਵੇਟਰ ਦਾ ਭਤੀਜਾ ਹੈ।
ਅਲਬਰਟ ਆਈਨਸਟੀਨ ਓਦੋਂ ਟੋਕੀਓ ਵਿੱਚ 1922 ਵਿੱਚ ਇਕ ਲੈਕਚਰ ਕਰਨ ਲਈ ਗਏ ਸਨ ਅਤੇ ਇਸੇ ਹੋਟਲ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਨੂੰ ਨੋਬਲ ਇਨਾਮ ਦਿੱਤਾ ਜਾ ਰਿਹਾ ਹੈ।
ਇਸ ਵਿੱਚ ਜਰਮਨੀ ਭਾਸ਼ਾ ਵਿੱਚ ਲਿਖਿਆ ਸੀ ਕਿ ਸਫਲਤਾ ਤੇ ਉਸ ਦੇ ਨਾਲ ਆਉਣ ਵਾਲੀ ਬੇਚੈਨੀ ਦੇ ਬਜਾਏ ਸ਼ਾਂਤ ਤੇ ਨਿਮਰਤਾ ਜੀਵਨ ਇਨਸਾਨ ਨੂੰ ਜ਼ਿਆਦਾ ਖੁਸ਼ੀ ਦਿੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਦੂਸਰੇ ਨੋਟ ਵਿੱਚ ‘ਜਿਥੇ ਚਾਹ, ਉਥੇ ਰਾਹ’ ਲਿਖਿਆ, ਜਿਹੜਾ ਦੋ ਕਰੋੜ ਰੁਪਏ ਦਾ ਨਿਲਾਮ ਹੋਇਆ ਸੀ।
ਯੇਰੂਸ਼ਲਮ- ਪਿਛਲੀ ਸਦੀ ਵਿੱਚ ਕਈ ਦਹਾਕੇ ਪਹਿਲਾ ਰੀਲੇਟਿਵਟੀ ਦੇ ਸਿਧਾਂਤ ਦੀ ਖੋਜ ਕਰਨ ਵਾਲੇ ਮਸ਼ਹੂਰ ਵਿਗਿਆਨੀ ਅਲਬਰਟ ਆਈਨਸਟੀਨ ਦਾ ‘ਖੁਸ਼ਹਾਲੀ ਦਾ ਸਿਧਾਂਤ’ ਇਸ ਹਫਤੇ ਯੇਰੂਸ਼ਲਮ ਵਿੱਚ ਨੀਲਾਮੀ ਮੌਕੇ 1.5 ਮਿਲੀਅਨ ਡਾਲਰ ਦਾ ਵਿਕਿਆ ਹੈ। ਇਹ ਨੋਟ ਆਈਨਸਟੀਨ ਨੇ ਟੋਕੀਓ ਦੇ ਇੰਪੀਰੀਅਲ ਹੋਟਲ ਵਿੱਚ ਇਕ ਵੇਟਰ ਨੂੰ ਟਿਪ ਦੇ ਤੌਰ ਉੱਤੇ ਦਿੱਤਾ ਸੀ।
ਉਨ੍ਹਾਂ ਨੇ ਆਪਣੇ ਨੋਟ ਵਿੱਚ ਲਿਖਿਆ ਕਿ ਜੀਵਨ ਵਿੱਚ ਮੁਕਾਮ ਹਾਸਲ ਕਰਨ ਦੇ ਬਾਵਜੂਦ ਖੁਸ਼ੀ ਮਿਲਣ ਦੀ ਕੋਈ ਗਾਰੰਟੀ ਨਹੀਂ ਹੁੰਦੀ। ਉਨ੍ਹਾਂ ਨੇ ਇਹ ਨੋਟ ਹੋਟਲ ਦੇ ਇਕ ਪੈਡ ਉੱਤੇ ਲਿਖ ਦਿੱਤਾ ਸੀ।
ਜਦੋਂ ਵੇਟਰ ਨੇ ਇਹ ਸੰਦੇਸ਼ ਆਈਨਸਟੀਨ ਨੂੰ ਦਿੱਤਾ ਤਾਂ ਉਨ੍ਹਾਂ ਕੋਲ ਉਸ ਨੂੰ ਇਨਾਮ ਦੇਣ ਲਈ ਨਕਦ ਰਕਮ ਨਹੀਂ ਸੀ, ਇਸ ਲਈ ਇਹ ਸੰਦੇਸ਼ ਦੇਣ ਦੇ ਬਦਲੇ ਉਨ੍ਹਾਂ ਨੇ ਵੇਟਰ ਨੂੰ ਇਕ ਲਿਖਤੀ ਨੋਟ ਭੇਂਟ ਕੀਤਾ ਅਤੇ ਕਿਹਾ ਕਿ ਇਹ ਕਾਗਜ਼ ਟੁਕੜਾ ਬਹੁਕੀਮਤੀ ਹੋ ਸਕਦਾ ਹੈ।