✕
  • ਹੋਮ

ਫੌਜਾ ਸਿੰਘ ਨੇ ਮਾਰੀ ਲੱਖਾਂ ਡਾਲਰਾਂ ਨੂੰ ਠੋਕਰ

ਏਬੀਪੀ ਸਾਂਝਾ   |  06 Mar 2017 01:09 PM (IST)
1

2

3

ਜਲੰਧਰ ਦੇ ਬਿਆਸ ਪਿੰਡ ਵਿੱਚ ਉਨ੍ਹਾਂ ਨੇ ਪੂਰੀ ਉਮਰ ਤੱਕ ਖੇਤੀ ਕੀਤੀ ਹੈ। ਉਨ੍ਹਾਂ ਦੇ ਬੇਟੇ ਕੁਲਦੀਪ ਸਿੰਘ ਦਾ 1992 ਵਿੱਚ ਦੇਹਾਂਤ ਹੋ ਗਿਆ। ਉਹ ਗੁੰਮ-ਸੁੰਮ ਰਹਿਣ ਲੱਗੇ। ਉਨ੍ਹਾਂ ਦੇ ਦੂਸਰੇ ਪੁੱਤਰ ਸੁਖਵਿੰਦਰ ਨੇ ਉਨ੍ਹਾਂ ਨੂੰ ਇੰਗਲੈਂਡ ਬੁਲਾ ਲਿਆ। ਉੱਥੇ ਉਨ੍ਹਾਂ ਨੇ ਲੰਡਨ ਮੈਰਾਥਨ ਵਿੱਚ ਹਿੱਸਾ ਲਿਆ ਤੇ ਮੁੜ ਕਦੇ ਪਿੱਛੇ ਨਹੀਂ ਦੇਖਿਆ। ਅੱਜ ਡਾਕਟਰਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਫੌਜਾ ਸਿੰਘ ਦੀ ਦੌੜ ਜਾਰੀ ਹੈ।

4

ਇਸ ਤੋਂ ਇਲਾਵਾ ਉਨ੍ਹਾਂ ਨੇ ਸਾਈਕਲ ਕੰਪਨੀ ਦਾ ਕਰਾਰ ਵੀ ਠੁਕਰਾ ਦਿੱਤਾ। ਇੱਕ ਟਰੈਕਟਰ ਕੰਪਨੀ ਦਾ ਕੰਨਸੈਪਟ ਸੀ ਕਿ ਜਿੰਨਾ ਬਜ਼ੁਰਗ ਫੌਜਾ ਸਿੰਘ ਹੈ, ਉਨ੍ਹਾਂ ਹੀ ਲੰਬਾ ਚੱਲਣ ਵਾਲਾ ਸਾਡਾ ਟਰੈਕਟਰ ਹੈ। ਕੰਪਨੀ ਵਾਲੇ ਉਸ ਕੋਲ ਆਏ ਪਰ ਉਸ ਨੇ ਇਸ ਲਈ ਵੀ ਨਾਂਹ ਕਰ ਦਿੱਤੀ।

5

ਚੰਡੀਗੜ੍ਹ: ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਕੰਪਨੀਆਂ ਦੇ ਆਫ਼ਰ ਨੂੰ ਠੁਕਰਾ ਦਿੱਤਾ ਹੈ। ਵਜ੍ਹਾ ਪੁੱਛੀ ਗਈ ਤਾਂ ਕਿਹਾ, ਮੈਨੂੰ ਕਿਸੇ ਦੀ ਗ਼ੁਲਾਮੀ ਪਸੰਦ ਨਹੀਂ। ਮੈਨੂੰ 150 ਪਾਊਂਡ (ਕਰੀਬ 12 ਹਜ਼ਾਰ ਰੁਪਏ) ਪੈਨਸ਼ਨ ਮਿਲਦੀ ਹੈ। ਉਹੀ ਮੇਰੀ ਲਈ ਬਹੁਤ ਵੱਡੀ ਹੈ। ਪਿਛਲੇ ਦਿਨ ਚਾਕਲੇਟ ਕੰਪਨੀ ਦੇ ਨੁਮਾਇੰਦੇ ਆਏ ਸਨ। ਮੈਂ ਨਾਂਹ ਕਰ ਦਿੱਤੀ। ਉਨ੍ਹਾਂ ਮੈਨੂੰ ਚੈਰਿਟੀ ਸੰਸਥਾ ਦੇ ਪ੍ਰੋਗਰਾਮ ਵਿੱਚ ਬੁਲਾਇਆ। ਮੈਨੂੰ 25 ਲੱਖ ਰੁਪਏ ਦਿੱਤੇ। ਮੈਂ ਅੱਗੇ ਇਹ ਪੈਸੇ ਚੈਰਿਟੀ ਸੰਸਥਾ ਨੂੰ ਦੇ ਦਿੱਤੇ।

  • ਹੋਮ
  • ਵਿਸ਼ਵ
  • ਫੌਜਾ ਸਿੰਘ ਨੇ ਮਾਰੀ ਲੱਖਾਂ ਡਾਲਰਾਂ ਨੂੰ ਠੋਕਰ
About us | Advertisement| Privacy policy
© Copyright@2026.ABP Network Private Limited. All rights reserved.