ਪ੍ਰਿੰਸ ਹੈਰੀ ਤੇ ਮੇਗਨ ਨੇ ਰਚਿਆ ਇਤਿਹਾਸ, ਗਿੰਨੀਜ਼ ਬੁੱਕ ‘ਚ ਨਾਂ ਦਰਜ
ਦ ਡਿਊਕ ਤੇ ਸਸੈਕਸ ਦੀ ਡਚੇਸ ਦੇ ਇੰਸਟਾਗ੍ਰਾਮ ਅਕਾਉਂਟ ‘ਤੇ ਹੁਣ ਤਕ ਹਫਤੇ ‘ਚ 4.4 ਮਿਲੀਅਨ ਫੌਲੋਅਰਸ ਆ ਚੁੱਕੇ ਹਨ।
ਮੇਗਨ ਗਰਭਵਤੀ ਹੈ ਤੇ ਉਹ ਅਪਰੈਲ ਦੇ ਆਖਰ ਜਾਂ ਮਈ ਦੇ ਪਹਿਲੇ ਹਫਤੇ ਬੱਚੇ ਨੁੰ ਜਨਮ ਦੇ ਸਕਦੀ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕੱਪਲ ਹੁਣ ਆਪਣੇ ਹੋਣ ਵਾਲੇ ਬੱਚੇ ਦਾ ਅਨਾਉਂਸਮੈਂਟ ਇਸੇ ਇੰਸਟਾਗ੍ਰਾਮ ਅਕਾਉਂਟ ‘ਤੇ ਕਰੇਗਾ।
ਮੇਗਨ ਮਾਰਕਲ ਨੇ ਰਾਇਲ ਵੈਡਿੰਗ ਤੋਂ ਪਹਿਲਾਂ ਪਿਛਲੇ ਸਾਲ ਜਨਵਰੀ ‘ਚ ਆਪਣਾ ਅਕਾਉਂਟ ਡਿਲੀਟ ਕਰ ਦਿੱਤਾ ਸੀ।
ਗਿੰਨੀਜ਼ ਬੁੱਕ ਨੂੰ ਵਰਲਡ ਰਿਕਾਰਡ ਮੁਤਾਬਕ, ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ ਰਿਕਾਰਡ ਮੀਲ ਦਾ ਪੱਥਰ ਸਾਬਤ ਹੋਇਆ।
ਅਕਾਉਂਟ ਜੁਆਇੰਨ ਕਰਨ ਤੋਂ ਬਾਅਦ 6 ਘੰਟੇ ਤੋਂ ਵੀ ਘੱਟ ਸਮੇਂ ‘ਚ 10 ਲੱਖ ਲੋਕ ਇਨ੍ਹਾਂ ਨੂੰ ਫੌਲੋ ਕਰ ਚੁੱਕੇ ਸੀ।
ਸਿਰਫ ਤਿੰਨ ਪੋਸਟ ਸ਼ੇਅਰ ਕੀਤੀਆਂ ਹਨ ਜਿਸ ਦੌਰਾਨ ਦੋਵਾਂ ਦੇ 3.5 ਮਿਲੀਅਨ ਫੌਲੋਅਰਸ ਹੋ ਗਏ।
ਇਨ੍ਹਾਂ ਨੇ ਇਹ ਅਕਾਉਂਟ 2 ਅਪਰੈਲ ਨੂੰ ਖੋਲ੍ਹਿਆ ਸੀ।
ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੇ ਅਕਾਉਂਟ ‘ਤੇ ਕੁਝ ਹੀ ਘੰਟਿਆਂ ‘ਚ ਮਿਲੀਅਨ ਫੌਲੋਅਰਸ ਹੋ ਗਏ।
ਅਸਲ ‘ਚ ਇਨ੍ਹਾਂ ਦੋਵਾਂ ਦੇ ਇਕੱਠੇ ਹੀ sussexroyal ਨਾਂ ਦਾ ਜੁਆਇੰਟ ਇੰਸਟਾਗ੍ਰਾਮ ਅਕਾਉਂਟ ਬਣਾਇਆ ਹੈ।
ਸਸੈਕਸ ਦੀ ਡਚੇਸ ਮੇਗਨ ਮਾਰਕਲ ਤੇ ਪ੍ਰਿੰਸ ਹੈਰੀ ਨੇ ਇੰਸਟਾਗ੍ਰਾਮ ‘ਤੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।