ਇਮਰਾਨ ਖਾਨ ਦੇ ਇਨ੍ਹਾਂ ਬੀਬੀਆਂ ਨਾਲ ਹੁੰਦੇ ਸੀ ਚਰਚੇ, ਵੇਖੋ ਤਸਵੀਰਾਂ
10 ਮਹੀਨਿਆਂ ਬਾਅਦ ਉਸ ਨੂੰ ਵੀ ਤਲਾਕ ਦੇ ਦਿੱਤਾ। ਹੁਣ ਉਹ ਆਪਣੀ ਤੀਜੀ ਪਤਨੀ ਬੁਸ਼ਰਾ ਨਾਲ ਰਹਿ ਰਹੇ ਹਨ।
ਇਸ ਤੋਂ ਬਾਅਦ 63 ਸਾਲਾਂ ਦੀ ਉਮਰ ਵਿੱਚ ਇਮਰਾਨ ਨੇ 2015 ’ਚ ਬੀਬੀਸੀ ਦੀ ਨਿਊਜ਼ ਐਂਕਰ ਰੇਹਮ ਖਾਨ ਨਾਲ ਵਿਆਹ ਕਰਾਇਆ।
ਉਨ੍ਹਾਂ ਦਾ ਪਹਿਲਾ ਵਿਆਹ 1995 ਵਿੱਚ ਬ੍ਰਿਟਿਸ਼ ਮੂਲ ਦੀ ਪਾਕਿਸਤਾਨੀ ਪੱਤਰਕਾਰ ਜੇਮਿਮਾ ਖਾਨ ਨਾਲ ਹੋਇਆ ਸੀ। 2004 ਵਿੱਚ ਉਸ ਨਾਲ ਤਲਾਕ ਹੋ ਗਿਆ। ਵਿਆਹ ਸਮੇਂ ਇਮਰਾਨ ਦੀ ਉਮਰ 42 ਸਾਲ ਸੀ ਪਰ ਜੇਮਿਮਾ ਮਹਿਜ਼ 21 ਸਾਲਾਂ ਦੀ ਸੀ।
ਇਮਰਾਨ ਖਾਨ ਦੇ ਤਿੰਨ ਵਿਆਹ ਹੋ ਚੁੱਕੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਮਰਾਨ ਦੇ ਪਾਕਿਸਤਾਨ ਦੀ ਸਾਬਕਾ ਪੀਐਮ ਬੇਨਜ਼ੀਰ ਭੁੱਟੋ ਨਾਲ ਵੀ ਪ੍ਰੇਮ ਸਬੰਧਾਂ ਰਹਿ ਚੁੱਕੇ ਸਨ। ਉਸ ਵੇਲੇ ਦੋਵੇਂ ਔਕਸਫੌਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਸੀ।
ਇਮਰਾਨ ਖਾਨ ਦਾ ਇਸ਼ਕ ਸਰਹੱਦਾਂ ਤਕ ਹੀ ਸੀਮਤ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਵੇਲੇ ਇਮਰਾਨ ਖਾਨ ਦੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨਾਲ ਵੀ ਚਰਚੇ ਰਹਿ ਚੁੱਕੇ ਸਨ।
ਦਰਅਸਲ ਇਮਰਾਨ ਨੇ ਉਸ ਬੱਚੀ ਨੂੰ ਆਪਣੀ ਬੱਚੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਡੀਐਨਏ ਟੈਸਟ ਵਿੱਚ ਇਹ ਰਾਜ਼ ਖੁੱਲ੍ਹ ਗਿਆ ਸੀ।
ਇਮਰਾਨ ਖਾਨ ਪਹਿਲੀ ਵਾਰ ਸੀਤਾ ਵ੍ਹਾਈਟ ਨਾਲ ਸਬੰਧਾਂ ਨੂੰ ਲੈ ਕੇ ਚਰਚਾ ਵਿੱਚ ਆਏ ਸੀ। ਗੱਲ 1987-88 ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 1991 ਵਿੱਚ ਦੋਵਾਂ ਦੀ ਨੇੜਤਾ ਕਾਫੀ ਵਧ ਗਈ ਸੀ। ਇਸੇ ਦੌਰਾਨ 1992 ਵਿੱਚ ਸੀਤਾ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।
ਇਸ ਗੈਲਰੀ ਵਿੱਚ ਕ੍ਰਿਕੇਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਦੀਆਂ ਉਨ੍ਹਾਂ ਪ੍ਰੇਮਿਕਾਵਾਂ ਬਾਰੇ ਦੱਸਾਂਗੇ, ਜਿਨ੍ਹਾਂ ਨਾਲ ਸਬੰਧਾਂ ਕਰਕੇ ਉਹ ਮੀਡੀਆ ਦੀਆਂ ਸੁਰਖੀਆਂ ’ਚ ਰਹਿ ਚੁੱਕੇ ਸਨ।
ਪਕਿਸਤਾਨ ਦੀਆਂ ਆਮ ਚੋਣਾਂ ਵਿੱਚ ਵੱਡੇ ਲੀਡਰ ਬਣ ਕੇ ਉੱਭਰੇ ਸਾਬਕਾ ਕ੍ਰਿਕੇਟਰ ਇਮਰਾਨ ਖਾਨ ਇਕੱਲੇ ਪਾਕਿਸਤਾਨ ਵਿੱਚ ਹੀ ਨਹੀਂ, ਬਲਕਿ ਦੁਨੀਆਂ ਭਰ ਦੀਆਂ ਚਰਚਿਤ ਹਸਤੀਆਂ ਵਿੱਚ ਸ਼ੁਮਾਰ ਹਨ। ਇਸ ਦੀ ਵਜ੍ਹਾ ਉਨ੍ਹਾਂ ਦਾ ਸਫਲ ਕ੍ਰਿਕੇਟਰ ਜਾਂ ਲੀਡਰ ਹੋਣਾ ਨਹੀਂ, ਬਲਕਿ ਦੁਨੀਆ ਦੀਆਂ ਮਸ਼ਹੂਰ ਹੁਸੀਨਾਵਾਂ ਨਾਲ ਪ੍ਰੇਮ ਸਬੰਧ ਹਨ।