ਮਿਸਰ 'ਚ ਮਸਜਿਦ 'ਤੇ ਅੱਤਵਾਦੀ ਹਮਲਾ, 235 ਦੀ ਮੌਤ
ਏਬੀਪੀ ਸਾਂਝਾ | 25 Nov 2017 09:25 AM (IST)
1
ਹਮਲੇ ਵਿਚ 130 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
2
3
4
ਇਸ ਦੇ ਬਾਅਦ ਕਈ ਐਂਬੂਲੈਂਸ 'ਚ ਕਈ ਜ਼ਖ਼ਮੀਆਂ ਨੂੰ ਲਿਜਾਂਦੇ ਹੋਏ ਦੇਖਿਆ ਗਿਆ।
5
ਜ਼ਿਕਰਯੋਗ ਹੈ ਕਿ ਮਿਸਰ ਦੇ ਸੁਰੱਖਿਆ ਦਸਤੇ ਉੱਤਰੀ ਸਿਨਾਈ 'ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਲੜ ਰਹੇ ਹਨ।
6
ਇਸ ਇਲਾਕੇ 'ਚ ਅੱਤਵਾਦੀ ਸੈਂਕੜੇ ਪੁਲਿਸ ਮੁਲਾਜ਼ਮਾਂ ਅਤੇ ਫ਼ੌਜੀਆਂ ਦੀ ਹੱਤਿਆ ਕਰ ਚੁੱਕੇ ਹਨ।
7
ਸਰਕਾਰੀ ਟੈਲੀਵਿਜ਼ਨ 'ਤੇ ਕਿਹਾ ਗਿਆ ਹੈ ਕਿ ਹਮਲੇ ਦੇ ਫੌਰਨ ਬਾਅਦ ਰਾਸ਼ਟਰਪਤੀ ਅਬਦੇਲ ਫਤੇਹ ਅਲ ਸੀਸੀ ਨੇ ਐਮਰਜੈਂਸੀ ਬੈਠਕ ਬੁਲਾਈ।
8
ਚਸ਼ਮਦੀਦਾਂ ਮੁਤਾਬਿਕ ਅਰਿਸ਼ ਸ਼ਹਿਰ ਦੇ ਪੱਛਮ 'ਚ ਬੀਰ ਅਲ ਅਬਦ ਦੀ ਇਕ ਪ੍ਰਮੁੱਖ ਅਲ ਰਾਵਦਾ ਮਸਜਿਦ 'ਚ ਇਹ ਹਮਲਾ ਹੋਇਆ ਹੈ।
9
ਕਾਹਿਰਾ :ਮਿਸਰ ਦੇ ਗੜਬੜਸ਼ੁਦਾ ਉੱਤਰੀ ਸਿਨਾਈ ਖੇਤਰ 'ਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕੇ 'ਚ ਘੱਟੋ ਘੱਟ 235 ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਇਕ ਮਸਜਿਦ ਨੂੰ ਨਿਸ਼ਾਨਾ ਬਣਾਇਆ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ।