ਵੱਡੀ ਅਤੇ ਸਸਤੀ ਹਵਾਈ ਕੰਪਨੀ ਬੰਦ, ਨੌਂ ਲੱਖ ਲੋਕਾਂ ‘ਤੇ ਪਏਗਾ ਅਸਰ
ਮੋਨਾਰਕ ਏਅਰਲਾਈਨ ਦੀ ਸਥਾਪਨਾ ਸਾਲ 1968 ਵਿੱਚ ਹੋਈ ਸੀ। ਇਸ ਕੰਪਨੀ ਨੇ 750,000 ਬੁਕਿੰਗ ਰੱਦ ਕਰ ਦਿੱਤੀ ਅਤੇ ਯਾਤਰੀਆਂ ਤੇ ਸਟਾਫ ਤੋਂ ਇਸ ਦੀ ਮੁਆਫੀ ਮੰਗੀ ਹੈ।
ਇਸੇ ਦੌਰਾਨ ਇੰਗਲੈਂਡ ਦੇ ਟਰਾਂਸਪੋਰਟ ਸਕੱਤਰ ਕ੍ਰਿਸ ਗ੍ਰੇਲਿੰਗ ਨੇ ਕਿਹਾ ਕਿ ਵਿਦੇਸ਼ ਵਿੱਚ ਫਸੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪੁਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਸਿਵਲ ਏਵੀਏਸ਼ਨ ਅਥਾਰਟੀ ਨੂੰ ਇੰਤਜ਼ਾਮ ਕਰਨ ਦੇ ਲਈ ਕਹਿ ਦਿੱਤਾ ਹੈ।
ਬ੍ਰਿਟੇਨ ਦੀ ਸਰਕਾਰ ਨੇ ਸਿਵਲ ਏਵੀਏਸ਼ਨ ਅਥਾਰਟੀ ਨੂੰ ਅਲੱਗ-ਅਲੱਗ ਦੇਸ਼ਾਂ ਵਿੱਚ ਮੌਜੂਦ ਯਾਤਰੀਆਂ ਵਾਪਸ ਲਿਆਉਣ ਦੇ ਪ੍ਰਬੰਧ ਕਰਨ ਨੂੰ ਕਿਹਾ ਹੈ। ਇਸ ਦੇ ਲਈ 30 ਤੋਂ ਵੱਧ ਜਹਾਜ਼ਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਪੱਤਰ ਵਿੱਚ ਕਿਹਾ ਕਿ 2015 ਵਿੱਚ ਇਜਿਪਟ ਵਿੱਚ ਰਸ਼ੀਅਨ ਜਹਾਜ਼ ਨਾਲ ਹੋਏ ਬੰਬ ਹਮਲੇ, ਇਸੇ ਸਾਲ ਦੇ ਦੌਰਾਨ ਟਿਊਨੀਸ਼ੀਆ ਵਿੱਚ ਹੋਏ ਅੱਤਵਾਦੀ ਹਮਲੇ ਜਿਸ ਵਿੱਚ ਤੀਹ ਹਜ਼ਾਰ ਯਾਤਰੀ ਮਾਰੇ ਗਏ ਸਨ ਅਤੇ 2016 ਵਿੱਚ ਤੁਰਕੀ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਜਹਾਜ਼ ਕੰਪਨੀ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ।
ਵਿਦੇਸ਼ ਵਿੱਚ ਫਸੇ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦੁਵਿਧਾ ਨਾ ਹੋਵੇ, ਇਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕ੍ਰਿਸ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦਾ ਦੋ ਹਫਤੇ ਦੇ ਅੰਦਰ ਆਪਣੇ-ਆਪਣੇ ਦੇਸ਼ ਵਿੱਚ ਵਾਪਸ ਆਉਣ ਦਾ ਪ੍ਰੋਗਰਾਮ ਹੈ ਉਨ੍ਹਾਂ ਨੂੰ ਸਮੇਂ ‘ਤੇ ਬਿਨਾਂ ਕਿਸੇ ਵਾਧੂ ਚਾਰਜ ਦੇ ਉਨ੍ਹਾਂ ਦੇ ਦੇਸ਼ ਪਹੁੰਚਾਇਆ ਜਾਏਗਾ।
ਇਹੀ ਨਹੀਂ ਰੇਆਨ ਏਅਰ ਨੂੰ ਵੀ ਆਪਣੀਆਂ ਹਜ਼ਾਰਾਂ ਉਡਾਣਾਂ ਰੱਦ ਕਰਨੀਆਂ ਪਈਆਂ ਹਨ, ਕਿਉਂਕਿ ਫਲਾਈਟ ਲਈ ਉਨ੍ਹਾਂ ਨੂੰ ਲੋੜੀਂਦੇ ਪਾਇਲਟ ਨਹੀਂ ਮਿਲ ਰਹੇ।
ਬ੍ਰਿਟੇਨ ਦੀ ਸਭ ਤੋਂ ਵੱਡੀ ਅਤੇ ਸਸਤੀ ਹਵਾਈ ਕੰਪਨੀ ਮੋਨਾਰਕ ਏਅਰਲਾਈਨ ਕੱਲ੍ਹ ਬੰਦ ਹੋ ਗਈ ਹੈ। ਪੰਜਾਹ ਸਾਲ ਪੁਰਾਣੀ ਇਸ ਕੰਪਨੀ ਦੇ ਬੰਦ ਹੋਣ ਦਾ ਅਸਰ ਕਰੀਬ ਨੌਂ ਲੱਖ ਲੋਕਾਂ ‘ਤੇ ਪਏਗਾ। ਹੁਣ ਇੰਗਲੈਂਡ ਸਰਕਾਰ ਨੂੰ ਵਿਦੇਸ਼ ਵਿੱਚ ਵੱਖ-ਵੱਖ ਸਥਾਨਾਂ ‘ਤੇ ਫਸੇ ਕਰੀਬ ਇੱਕ ਲੱਖ ਦਸ ਹਜ਼ਾਰ ਯਾਤਰੀਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਪਹੁੰਚਾਉਣ ਦੇ ਤਰੀਕੇ ਨਾਲ ਜੱਦੋਜਹਿਦ ਕਰਨੀ ਪਵੇਗੀ।
ਵਰਨਣ ਯੋਗ ਹੈ ਕਿ ਜਹਾਜ਼ ਕੰਪਨੀਆਂ ਦੀ ਤਿੱਖੀ ਮੁਕਾਬਲੇਬਾਜ਼ੀ ਅਤੇ ਪੌਂਡ ਦੀ ਡਿੱਗਦੀ ਕੀਮਤ ਨੂੰ ਇਸ ਦੇ ਬੰਦ ਹੋਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਸਾਲ ਏਅਰ ਬਰਲਿਨ ਅਤੇ ਏਅਰ ਅਲਟਾਲੀਆ ਨੇ ਖੁਦ ਨੂੰ ਦਿਵਾਲੀਆ ਐਲਾਨ ਕਰਨ ਦੀ ਅਰਜ਼ੀ ਦਿੱਤੀ ਹੈ। ਉਸ ਪਿੱਛੋਂ ਹੁਣ ਮੋਨਾਰਕ ਏਅਰਲਾਈਨ ਦਾ ਬੰਦ ਹੋਣਾ ਯੂਰਪੀ ਏਅਰਲਾਈਨ ਉਦਯੋਗ ਵਿੱਚ ਕਿਸੇ ਵੱਡੀ ਅਸ਼ਾਂਤੀ ਤੋਂ ਘੱਟ ਨਹੀਂ।
ਮੋਨਾਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਂਡਰਿਊ ਸਵੈਫੀਲਡ ਨੇ ਕਰਮਚਾਰੀਆਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ ਹੈ,‘ਅਸੀਂ ਪ੍ਰਸ਼ਾਸਕਾਂ ਅਤੇ ਸੀ ਏ ਏ ਨਾਲ ਕੰਮ ਕਰ ਰਹੇ ਹਾਂ ਤਾਂ ਕਿ ਅਸੀਂ ਤੁਹਾਡੀਆਂ ਮੁਸ਼ਕਲਾਂ ਘੱਟ ਕਰ ਸਕੀਏ।’