Viral Photos: ਮਨੁੱਖਤਾ ਸ਼ਰਮਸਾਰ ! ਪਿਓ-ਧੀ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਝੰਜੋੜਿਆ ਦੁਨੀਆ ਦਾ ਦਿਲ
ਏਨਲ, ਆਸਕਰ ਤੇ ਉਸ ਦੀ ਬੱਚੀ ਦੀ ਤਸਵੀਰਾਂ ਤੋਂ ਜ਼ਾਹਰ ਹੁੰਦਾ ਹੈ ਕਿ ਦੁਨੀਆ ਦੇ ਜਿਹੜੇ ਹਿੱਸਿਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ, ਉੱਥੇ ਬੱਚਿਆਂ ਦਾ ਬਚਪਨ ਕਿਹੜੇ ਹਾਲਾਤ ਵਿੱਚ ਤੋਂ ਲੰਘਦਾ ਹੈ।
ਸਾਲ 2015 ਵਿੱਚ ਸੀਰੀਆ ਤੋਂ ਯੂਰਪ ਪਲਾਇਨ ਦੌਰਾਨ ਏਲਨ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।
ਚਾਰ ਸਾਲ ਪਹਿਲਾਂ 2015 ਨੂੰ ਸੀਰੀਆਈ ਬੱਚੇ ਏਲਨ ਕੁਰਦੀ ਦੀ ਲਾਸ਼ ਨੂੰ ਦੇਖ ਕੇ ਪੂਰੀ ਦੁਨੀਆ ਰੋਈ ਸੀ।
ਹੁਣ ਇਹ ਤਸਵੀਰਾਂ ਪੂਰੀ ਦੁਨੀਆ ਨੂੰ ਝੰਜੋੜ ਰਹੀਆਂ ਹਨ, ਜਿਸ ਨੂੰ ਸਭ ਤੋਂ ਪਹਿਲਾਂ ਮੈਕਸੀਕਨ ਅਖ਼ਬਾਰ ਨੇ ਪਹਿਲੇ ਸਫੇ 'ਤੇ ਛਾਪਿਆ ਸੀ। ਅਖ਼ਬਾਰ ਮੁਤਾਬਕ ਜਿਸ ਨਦੀ ਵਿੱਚ ਅਮਰੀਕਾ-ਮੈਕਸੀਕੋ ਬਾਰਡਰ ਦੇ ਕੋਲ ਹੈ।
ਆਸਕਰ ਪਾਣੀ ਦੇ ਵਹਾਅ ਨਾਲ ਵਹਿ ਗਿਆ ਤੇ ਨਾ ਹੀ ਉਸ ਦੀ ਧੀ ਵੀ ਰੁੜ੍ਹ ਗਈ। ਇਹ ਸਭ ਆਸਕਰ ਦੀ ਪਤਨੀ ਤੇ ਧੀ ਦੀ ਮਾਂ ਦੇ ਸਾਹਮਣੇ ਹੋਇਆ। ਪਿਓ-ਧੀ ਦੀ ਲਾਸ਼ ਨਦੀ ਦੇ ਕੰਢੇ ਪਹੁੰਚ ਗਈ।
ਪਿਤਾ ਨੇ ਪੂਰੀ ਤਿਆਰੀ ਕੀਤੀ। ਆਪਣੀ ਛੋਟੀ ਬੇਟੀ ਨੂੰ ਟੀ ਸ਼ਰਟ ਵਿੱਚ ਬੰਨ੍ਹਿਆ ਤੇ ਨਦੀ ਵਿੱਚ ਕੁੱਦ ਗਿਆ। ਤੈਰਨਾ ਸ਼ੁਰੂ ਕੀਤਾ, ਅੱਗੇ ਵਧਣ ਲੱਗਾ, ਪਰ ਨਦੀ ਦੇ ਤੇਜ਼ ਵਹਾਅ ਨੇ ਉਸ ਦੀ ਤੈਰਾਕੀ ਨੂੰ ਰੋਕ ਦਿੱਤਾ। ਉਸ ਦੀ ਤੇ ਉਸ ਦੀ ਧੀ ਦੀ ਜ਼ਿੰਦਗੀ ਦੀ ਰਫ਼ਤਾਰ ਨੂੰ ਵੀ ਰੋਕ ਦਿੱਤਾ।
ਦਰਅਸਲ, ਸ਼ਰਨਾਰਥੀ ਆਸਕਰ ਮਾਰਟਿਨੇਜ ਰਮਾਇਰੇਜ ਸਾਲਵੇਡੋਰ ਤੋਂ ਨਿਕਲ ਕੇ ਅਮਰੀਕਾ ਜਾਣਾ ਚਾਹੁੰਦਾ ਸੀ ਪਰ ਨਵੀਂ ਵੀਜ਼ਾ ਨੀਤੀ ਰਾਹ ਵਿੱਚ ਅੜਿੱਕਾ ਸੀ। ਚੰਗੀ ਜ਼ਿੰਦਗੀ ਦੀ ਚਾਹ ਨੇ ਉਸ ਨੂੰ ਗੈਰ ਕਾਨੂੰਨੀ ਰਾਹ ਚੁਣਨ ਲਈ ਮਜਬੂਰ ਕਰ ਦਿੱਤਾ ਪਰ ਬਦਕਿਸਮਤੀ ਕਾਰਨ ਉਸ ਦਾ ਆਖਰੀ ਸਫਰ ਸਾਬਤ ਹੋਇਆ।
ਤਾਜ਼ਾ ਤਸਵੀਰ ਸਾਲਵੇਡੋਰ ਦੇ ਸ਼ਰਨਾਰਥੀ ਪਰਿਵਾਰ ਦੀ ਦਰਦ ਕਹਾਣੀ ਹੈ। ਜਿੱਥੇ ਪਿਤਾ ਅਤੇ ਉਸ ਦੀ ਟੀ ਸ਼ਰਟ ਵਿੱਚ ਲਿਪਟੀ ਉਸ ਦੀ ਧੀ ਮਨੁੱਖਤਾ ਦਾ ਮਾਤਮ ਪੜ੍ਹ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਮੌਤ ਦਾ ਕਾਰਨ ਅਮਰੀਕਾ ਦੀ ਨਵੀਂ ਵੀਜ਼ਾ ਨੀਤੀ ਹੈ।
ਕਿਸੇ ਸ਼ਰਨਾਰਥੀ ਦੀਆਂ ਕੀ ਪ੍ਰੇਸ਼ਾਨੀਆਂ ਹੁੰਦੀਆਂ ਹਨ, ਉਸ ਦੀ ਤਕਲੀਫ਼ ਕਿੰਨੀ ਵੱਡੀ ਹੁੰਦੀ ਹੈ ਤੇ ਉਸ ਦਾ ਦਰਦ ਕਿੰਨਾ ਡੂੰਘਾ ਹੁੰਦਾ ਹੈ? ਜੇਕਰ ਇਹ ਮਹਿਸੂਸ ਕਰਨਾ ਹੈ ਤਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਪਿਓ-ਧੀ ਦੀਆਂ ਲਾਸ਼ਾਂ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਕਾਫੀ ਹਨ। ਇਹ ਤਸਵੀਰਾਂ ਸੀਰੀਆਈ ਬੱਚੇ ਏਲਨ ਕੁਰਦੀ ਦੀ ਯਾਦ ਦਿਵਾਉਂਦੀਆਂ ਹਨ, ਜਿਸ ਦੀ ਤਸਵੀਰ ਨੇ ਪੂਰੀ ਦੁਨੀਆ ਨੂੰ ਝੰਜੋੜ ਦਿੱਤਾ ਸੀ।