✕
  • ਹੋਮ

ਕੌਣ ਰਿਹਾ ਔਸਕਰ ਵਿਜੇਤਾ, ਪੜ੍ਹੋ ਇੱਕ ਕਲਿੱਕ 'ਚ

ਏਬੀਪੀ ਸਾਂਝਾ   |  05 Mar 2018 06:20 PM (IST)
1

ਬਿਹਤਰੀਨ ਫ਼ਿਲਮ ਸੰਪਾਦਨ ਦਾ ਪੁਰਸਕਾਰ ਕ੍ਰਿਸਟੋਫਰ ਨੋਲਨ ਦੀ ਫ਼ਿਲਮ 'ਡਨਕਿਰਕ' ਲੈ ਗਈ।

2

'ਬਲੇਡ ਰਨਰ 2049' ਨੇ ਬੈਸਟ ਸਿਨੇਮੈਟੋਗ੍ਰਾਫੀ ਦਾ ਐਵਾਰਡ ਆਪਣੇ ਨਾਂਅ ਕੀਤਾ। ਇਸ ਦੇ ਸਿਨੇਮੈਟੋਗ੍ਰਾਫਰ ਰੋਜ਼ਰ ਏ. ਡਿਕਿਨਸ ਹਨ।

3

ਬ੍ਰਿਆਨ ਫੋਗੇਲ ਦੀ 'ਇਕਾਰਸ' ਨੂੰ ਸਰਵੋਤਮ ਦਸਤਾਵੇਜ਼ੀ ਫ਼ਿਲਮ ਸ਼੍ਰੇਣੀ ਵਿੱਚ ਆਸਕਰ ਨਾਲ ਨਿਵਾਜਿਆ ਗਿਆ।

4

ਬਿਹਤਰੀਨ ਵਿਦੇਸ਼ੀ ਭਾਸ਼ਾਈ ਫ਼ਿਲਮ ਲਈ ਚਿਲੀ ਦੀ 'ਅ ਫੈਂਟਾਸਟਿਕ ਵੂਮਨ' ਨੂੰ ਆਸਕਰ ਦਿੱਤਾ ਗਿਆ।

5

ਬੈਸਟ ਐਨੀਮੇਟਿਡ ਫ਼ਿਲਮ ਦਾ ਐਵਾਰਡ ਲੀ ਉਨਕਿਰਚ ਦੀ 'ਕੋਕੋ' ਨੂੰ ਦਿੱਤਾ ਗਿਆ।

6

ਉੱਥੇ ਹੀ 'ਡਾਰਕੈਸਟ ਆਵਰ' ਲਈ ਗੈਰੀ ਓਲਡਮੈਨ ਨੇ ਬੈਸਟ ਲੀਡ ਐਕਟਰ ਦਾ ਐਵਾਰਡ ਆਪਣੇ ਨਾਂ ਕੀਤਾ।

7

ਬਿਹਤਰੀਨ ਮੁੱਖ ਅਦਾਕਾਰਾ ਦਾ ਸਨਮਾਨ 'ਥ੍ਰੀ ਬਿਲਬੋਰਡਜ਼ ਆਊਟਸਾਈਡ ਇਬਿੰਗ, ਮਿਸੌਰੀ' ਲਈ ਫ੍ਰਾਂਸੇਸ ਮੈਕਡਾਰਮੈਂਡ ਨੂੰ ਮਿਲਿਆ।

8

ਉੱਥੇ ਹੀ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਵੀ 'ਦ ਸ਼ੇਪ ਆਫ ਵਾਟਰ' ਲਈ ਗਿਲਮਰੋ ਡੇਲ ਟੋਰੋ ਨੇ ਆਪਣੇ ਨਾਂ ਕਰ ਲਿਆ।

9

ਸਾਲ 2018 ਦੀ ਸਰਵੋਤਮ ਫ਼ਿਲਮ ਦਾ ਐਵਾਰਡ ਗਿਲਮਰੋ ਡੇਲ ਟੋਰੋ ਦੀ ਫ਼ਿਲਮ 'ਦ ਸ਼ੇਪ ਆਫ ਵਾਟਰ' ਨੇ ਜਿੱਤਿਆ।

10

ਡੌਲਬੀ ਥੀਏਟਰ ਵਿੱਚ ਕਰਵਾਏ ਗਏ ਔਸਕਸ ਐਵਾਰਡਜ਼ ਸਮਾਪਤ ਹੋ ਗਿਆ। ਆਪਣੇ 90ਵੇਂ ਸਾਲ ਦੇ ਖਾਸ ਜਸ਼ਨਾਂ ਵਿੱਚ ਔਸਕਰ ਦਾ ਇਹ ਸਮਾਗਮ ਕਾਫੀ ਰੰਗਾਰੰਗ ਰਿਹਾ। ਇਹ ਸਾਲ 'ਥ੍ਰੀ ਬਿਲਬੋਰਡਜ਼ ਆਊਟਸਾਈਡ ਇਬਿੰਗ, ਮਿਸੌਰੀ' ਤੇ 'ਦ ਸ਼ੇਪ ਆਫ ਵਾਟਰ' ਵਰਗੀਆਂ ਫ਼ਿਲਮਾਂ ਲਈ ਯਾਦ ਕੀਤਾ ਜਾਵੇਗਾ। ਆਓ ਤਸਵੀਰਾਂ ਸਹਾਰੇ ਜਾਣਦੇ ਹਾਂ ਕਿ ਕਿਸ ਫ਼ਿਲਮ ਨੂੰ ਕੀ ਮਿਲਿਆ।

  • ਹੋਮ
  • ਵਿਸ਼ਵ
  • ਕੌਣ ਰਿਹਾ ਔਸਕਰ ਵਿਜੇਤਾ, ਪੜ੍ਹੋ ਇੱਕ ਕਲਿੱਕ 'ਚ
About us | Advertisement| Privacy policy
© Copyright@2025.ABP Network Private Limited. All rights reserved.