ਜੰਗਲਾਂ ਚ ਅੱਗ, 41 ਮੌਤ, 71 ਅੱਗ 'ਚ ਝੁਲਸੇ, 16 ਦੀ ਹਾਲਤ ਗੰਭੀਰ
ਮਰਨ ਵਾਲਿਆਂ 'ਚ ਇਕ ਮਹੀਨੇ ਦਾ ਬੱਚਾ ਵੀ ਸ਼ਾਮਿਲ ਹੈ ਜਦਕਿ 71 ਲੋਕ ਇਸ ਵਿਚ ਝੁਲਸ ਗਏ ਹਨ ਜਿਨ੍ਹਾਂ 'ਚੋਂ 16 ਦੀ ਹਾਲਤ ਗੰਭੀਰ ਹੈ। ਇਕ ਵਿਅਕਤੀ ਹਾਲੇ ਲਾਪਤਾ ਹੈ।
ਪੇਨਾਕੋਵਾ :ਪੁਰਤਗਾਲ ਦੇ ਜੰਗਲਾਂ 'ਚ ਸ਼ਨਿਚਰਵਾਰ ਨੂੰ ਲੱਗੀ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਮੰਗਲਵਾਰ ਰਾਤ ਹੋਈ ਬਾਰਿਸ਼ ਨਾਲ ਫਾਇਰ ਬਿ੍ਰਗੇਡ ਮੁਲਾਜ਼ਮਾਂ ਨੂੰ ਇਸ ਨੂੰ ਕਾਬੂ ਕਰਨ 'ਚ ਮਦਦ ਮਿਲੀ।
ਪੁਰਤਗਾਲ 'ਚ ਇਸ ਤੋਂ ਪਹਿਲਾਂ ਜੂਨ 'ਚ ਜੰਗਲ 'ਚ ਲੱਗੀ ਭਿਆਨਕ ਅੱਗ 'ਚ 64 ਲੋਕ ਮਾਰੇ ਗਏ ਸਨ।
ਏਜੰਸੀ ਨੇ ਕਿਹਾ ਕਿ ਬਾਰਿਸ਼ ਦੇ ਬਾਵਜੂਦ ਅੱਗ ਨੂੰ ਫਿਰ ਭੜਕਣ ਤੋਂ ਰੋਕਣ ਲਈ ਤਿੰਨ ਹਜ਼ਾਰ ਫਾਇਰ ਬਿ੍ਰਗੇਡ ਮੁਲਾਜ਼ਮ ਉੱਥੇ ਤਾਇਨਾਤ ਰਹਿਣਗੇ।
ਪੁਰਤਗਾਲ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਕਿਹਾ ਕਿ ਦੇਸ਼ ਦੇ ਮੱਧ ਅਤੇ ਉੱਤਰ 'ਚ ਲੱਗੀ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 41 ਹੋ ਗਈ ਹੈ।
ਜ਼ਿਆਦਾਤਰ ਲੋਕਾਂ ਦੀ ਮੌਤ ਕਾਰ 'ਚ ਹੋਈ। ਹਾਲਾਂਕਿ ਕੁਝ ਲੋਕ ਘਰਾਂ 'ਚ ਮਿ੍ਰਤਕ ਪਾਏ ਗਏ। ਓਲੀਵੀਏਰਾ ਦੇਮੇਅਰ ਜੋਂਸ ਕਾਰਲੋਸ ਕੋਇਮਬ੍ਰਾ ਨੇ ਕਿਹਾ ਕਿ ਪੂਰਾ ਸ਼ਹਿਰ ਅੱਗ ਦੇ ਗੋਲੇ ਵਾਂਗ ਦਿੱਖ ਰਿਹਾ ਸੀ।
ਅੱਗ ਨਾਲ ਉੱਥੇ ਵੱਡੀ ਗਿਣਤੀ 'ਚ ਘਰ ਸੜ ਕੇ ਸੁਆਹ ਹੋ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ 41 ਹੋ ਗਈ ਹੈ। ਪੁਰਤਗਾਲ ਨਾਲ ਲੱਗੇ ਸਪੇਨ ਦੇ ਪੱਛਮੀ ਸੂਬੇ 'ਚ ਵੀ ਐਤਵਾਰ ਨੂੰ ਲੱਗੀ ਅੱਗ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ।