✕
  • ਹੋਮ

ਕੈਨੇਡਾ 'ਚ ਪੰਜਾਬੀ ਜੋੜੇ ਦਾ ਕਾਰਾ, 100 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ

ਏਬੀਪੀ ਸਾਂਝਾ   |  09 Dec 2017 04:40 PM (IST)
1

ਪੁਲਿਸ ਨੇ ਕਿਹਾ ਕਿ ਨਸ਼ੇ ਦੀ ਇੰਨੀ ਵੱਡੀ ਖੇਪ ਆਪਣੇ ਆਪ 'ਚ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਰਹੱਦੀ ਇਲਾਕੇ 'ਚ ਇੰਨੀ ਵੱਡੀ ਖੇਪ ਕਦੇ ਨਹੀਂ ਫੜੀ ਗਈ

2

ਇਹ ਕੁੱਲ ਮਿਲਾ ਕੇ 84 ਬ੍ਰਿਕਸ ਸਨ, ਜੋ ਕਈ ਘਰਾਂ ਨੂੰ ਉਜਾੜਨ ਦਾ ਸਾਮਾਨ ਸੀ।

3

ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਟਰੱਕ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮਾਈਕ੍ਰੋਵੇਵ 'ਚੋਂ ਡਰਗਜ਼ ਦੀਆਂ 8 ਬ੍ਰਿਕਸ ਮਿਲੀਆਂ। ਫਿਰ ਉਨ੍ਹਾਂ ਨੂੰ ਮਾਈਕ੍ਰੋਵੇਵ ਦੇ ਪਿਛਲੇ ਪਾਸਿਓਂ 14 ਬ੍ਰਿਕਸ ਮਿਲੀਆਂ ਤੇ ਫਿਰ 18 ਬ੍ਰਿਕਸ ਮਿਲੀਆਂ। ਜਦ ਉਨ੍ਹਾਂ ਨੇ ਟਰੱਕ ਦੀ ਹੋਰ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਹੋਰ 44 ਬ੍ਰਿਕਸ ਮਿਲੀਆਂ।

4

ਅਲਬਰਟਾ: ਕੈਨੇਡਾ ਵਿੱਚ ਪੰਜਾਬੀ ਪਤੀ-ਪਤਨੀ ਨੂੰ ਸੌ ਕਿੱਲੋ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜੋੜਾ ਦੋ ਦਸੰਬਰ ਨੂੰ ਅਲਬਰਟਾ ਸਰਹੱਦ 'ਤੇ ਇੱਕ ਕੁਇੰਟਲ (100 ਕਿਲੋ) ਕੋਕੀਨ ਲੈ ਕੇ ਜਾ ਰਿਹਾ ਸੀ। ਇਨ੍ਹਾਂ ਦੋਵਾਂ ਦੀ ਪਛਾਣ ਕੈਲੇਫੋਰਨੀਆ ਨਿਵਾਸੀ ਗੁਰਮਿੰਦਰ ਸਿੰਘ ਤੂਰ (31) ਤੇ ਕਿਰਨਦੀਪ ਕੌਰ (26) ਵਜੋਂ ਹੋਈ ਹੈ।

5

'ਗਲੋਬਲ ਨਿਊਜ਼' ਦੀ ਵੈੱਬਸਾਈਟ ਮੁਤਾਬਕ ਜਿਸ ਟਰੱਕ ਨੂੰ ਇਹ ਚਲਾ ਰਹੇ ਸਨ, ਉਹ ਸਬਜ਼ੀਆਂ ਨਾਲ ਲੱਦਿਆ ਹੋਇਆ ਸੀ ਤੇ ਉਸ 'ਚ ਕਰੋੜਾਂ ਰੁਪਏ ਦਾ ਨਸ਼ਾ ਛੁਪਾਇਆ ਹੋਇਆ ਸੀ। ਟਰੱਕ ਕੈਲੇਫੋਰਨੀਆ ਤੋਂ ਅਲਬਰਟਾ ਜਾ ਰਿਹਾ ਸੀ।

6

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਫੜੀ ਗਈ ਡਰੱਗਜ਼ ਦੀ ਕੀਮਤ ਸੱਤ-ਅੱਠ ਮਿਲੀਅਨ ਬਣਦੀ ਹੈ, ਭਾਵ ਭਾਰਤੀ ਕਰੰਸੀ ਮੁਤਾਬਕ ਤਕਰੀਬਨ 421,475,163 ਰੁਪਏ ਹੈ।

  • ਹੋਮ
  • ਵਿਸ਼ਵ
  • ਕੈਨੇਡਾ 'ਚ ਪੰਜਾਬੀ ਜੋੜੇ ਦਾ ਕਾਰਾ, 100 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ
About us | Advertisement| Privacy policy
© Copyright@2025.ABP Network Private Limited. All rights reserved.