18 ਬਿੱਲੀਆਂ ਦੇ ਕਾਤਲ ਨੂੰ 16 ਸਾਲ ਕੈਦ
ਇਸ ਦੇ ਨਾਲ ਹੀ ਰਾਬਰਟ ਨੂੰ ਕੈਂਬਰੀਅਨ ਪਾਰਕ ਖੇਤਰ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ।
ਇਸ ਦੇ ਇਲਾਵਾ ਸਜ਼ਾ ਖ਼ਤਮ ਹੋਣ 'ਤੇ ਰਾਬਰਟ ਫਾਰਮਰ ਨੂੰ ਕੋਈ ਵੀ ਪਾਲਤੂ ਜਾਨਵਰ ਰੱਖਣ ਜਾਂ ਦੇਖਭਾਲ ਕਰਨ ਵਿੱਚ ਵੀ 10 ਸਾਲ ਤੱਕ ਪਾਬੰਦੀ ਲਾ ਦਿੱਤੀ ਹੈ।
ਕੈਲੇਫੋਰਨੀਆ: ਅਮਰੀਕੀ ਦੇ ਕੈਲੇਫੋਰਨੀਆ ਦੇ ਸੈਨ ਜੋਸ ਸ਼ਹਿਰ ਵਿੱਚ ਅਦਾਲਤ ਨੇ 26 ਸਾਲਾ ਰਾਬਰਟ ਫਾਰਮਰ ਨੂੰ 18 ਬਿੱਲੀਆਂ ਨੂੰ ਮਾਰਨ ਦੇ ਅਪਰਾਧ ਵਿੱਚ 16 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇੰਨਾ ਹੀ ਨਹੀਂ ਮਾਹਿਰਾਂ ਮੁਤਾਬਕ ਇੱਕ ਬਿੱਲੀ ਨਾਲ ਜਿਣਸੀ ਸ਼ੋਸ਼ਣ ਦੇ ਸਬੂਤ ਵੀ ਮਿਲੇ ਹਨ।
ਮਾਮਲੇ ਦੀ ਸੁਣਵਾਈ ਦੌਰਾਨ ਸੈਂਟਾ ਕਲਾਰਾ ਦੀ ਉੱਚ ਅਦਾਲਤ ਦੇ ਜੱਜ ਨੇ ਮਾਰੀ ਗਈ ਹਰ ਬਿੱਲੀ ਦਾ ਨਾਂ ਪੜ੍ਹ ਕੇ ਸੁਣਾਇਆ। ਰਾਬਰਟ ਨੇ ਇਹ ਕਬੂਲ ਕੀਤਾ ਕਿ ਉਸ ਨੇ ਇਹ ਅਪਰਾਧ ਸਾਲ 2015 ਵਿੱਚ ਸੈਨ ਜੋਸ਼ ਵਿਚ ਕੀਤਾ ਸੀ।
ਰਾਬਰਟ ਫਾਰਮਰ ਦੇ ਵਕੀਲ ਨੇ ਉਸ ਵੱਲੋਂ ਲਿਖੀ ਚਿੱਠੀ ਪੜ੍ਹ ਕੇ ਕਨਸੈਸ਼ਨ ਦੀ ਅਪੀਲ ਕੀਤੀ ਪਰ ਸਾਂਤਾ ਕਸਾਰਾ ਦੇ ਡਿਪਟੀ ਜ਼ਿਲ੍ਹਾ ਅਟਾਰਨੀ ਅਲੈਗਜੈਂਡਰਾ ਐਲਿਸ ਨੇ ਇਸ ਚਿੱਠੀ ਨੂੰ ਅਸਵੀਕਾਰ ਕਰ ਦਿੱਤਾ।
ਰਾਬਰਟ ਨੇ ਜਾਨਵਰਾਂ 'ਤੇ ਅੱਤਿਆਚਾਰ ਕਰਨ ਦੇ 21 ਅਪਰਾਧ ਕਬੂਲ ਕੀਤੇ। ਇਨ੍ਹਾਂ ਵਿੱਚ 18 ਬਿੱਲੀਆਂ ਨੂੰ ਜਾਨ ਤੋਂ ਮਾਰਨ ਤੇ ਤਿੰਨ ਨੂੰ ਜ਼ਖਮੀ ਕਰਨਾ ਸ਼ਾਮਲ ਸੀ।
ਇਹ ਬਿੱਲੀਆਂ ਸਾਲ 2015 ਦੇ ਪਤਝੜ ਦੇ ਮੌਸਮ ਵਿੱਚ ਸੈਨ ਜੋਸ਼ ਦੇ ਕੈਂਬਰੀਅਨ ਪਾਰਕ ਇਲਾਕੇ ਤੋਂ ਗ਼ਾਇਬ ਹੋਈਆਂ ਸਨ। ਇਨ੍ਹਾਂ ਵਿੱਚੋਂ ਕਈ ਬਿੱਲੀਆਂ ਮ੍ਰਿਤਕ ਪਾਈਆਂ ਗਈਆਂ ਤੇ ਕੁਝ ਕੂੜੇਦਾਨ ਵਿੱਚੋਂ ਮਿਲੀਆ ਸਨ।