ਲਉ ਜੀ ਕੱਪੜੇ ਸੁਕਾਉਣ ਦੀ ਸਮੱਸਿਆ ਹੋਈ ਦੂਰ..
ਹਿਊਸਟਨ: ਕੱਪੜੇ ਸੁਕਾਉਣ ਲਈ ਇਕ ਘੰਟੇ ਦੀ ਉਡੀਕ ਕਰਨਾ, ਉਹ ਵੀ ਜਦੋਂ ਇਸ ਦੀ ਛੇਤੀ ਲੋੜ ਹੋਵੇ, ਇਸ ਬਾਰੇ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਇੱਕ ਭਾਰਤੀ ਮੂਲ ਦੇ ਇਕ ਅਮਰੀਕੀ ਖੋਜ ਕਰਤਾ ਨੇ ਇਸ ਦਾ ਹੱਲ ਵੀ ਲੱਭ ਲਿਆ ਹੈ।
ਉਨ੍ਹਾ ਨੇ ਕਿਹਾ ਕਿ ਅਸੀਂ ਏਦਾਂ ਦੀ ਤਕਨੀਕ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਾਂ, ਜਿਸ ਵਿਚ ਬਿਜਲੀ ਦੀ ਖਪਤ ਅਤਿ ਆਧੁਨਿਕ ਡਰਾਇਅਰ ਤੋਂ ਘੱਟ ਜਾਂ ਉਸੇ ਹੋਵੇ, ਪਰ ਲਾਗਤ ਘੱਟ ਹੋਵੇ ਤਾਂ ਕਿ ਅਮਰੀਕੀ ਬਾਜ਼ਾਰ ਵਿੱਚ ਵਿਕ ਸਕੇ। ਜੇਕਰ ਤੁਸੀਂ ਵੱਡੇ ਸਟੋਰ ਵਿਚ ਜਾ ਕੇ ਡਰਾਇਅਰ ਲੱਭਦੇ ਹੋ ਤਾਂ ਸਭ ਤੋਂ ਪਹਿਲਾਂ ਗਾਹਕ ਕੀਮਤ ਦੇਖਦੇ ਹਨ।
ਵਿਰਾਲ ਪਟੇਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਵੀ ਸੋਚ ਹੈ। ਇਸ ਵਿਚ ਅਸੀਂ ਕੱਪੜਿਆਂ ਵਿਚਲੀ ਨਮੀ ਨੂੰ ਭਾਫ ਬਣਾ ਕੇ ਉਡਾਉਣ ਦੀ ਉਸ ਨੂੰ ਤਕਨੀਕੀ ਤੌਰ ਉੱਤੇ ਮਸ਼ੀਨ ਰਾਹੀਂ ਕੱਪੜਿਆਂ ਵਿੱਚੋਂ ਕੱਢ ਸਕਦੇ ਹਾਂ। ਇਹ ਡਰਾਇਅਰ ਬੜੀ ਤੇਜ਼ ਗਤੀ ਨਾਲ ਕੱਪੜਿਆਂ ਨੂੰ ਹਿਲਾ ਕੇ ਪਾਣੀ ਬਾਹਰ ਕੱਢਦਾ ਹੈ।
ਇਸ ਨੂੰ ਅਲਟ੍ਰਾਸੋਨਿਕ ਡਰਾਇਅਰ ਕਿਹਾ ਗਿਆ ਹੈ। ਇਸ ਵਿਚ ਰਵਾਇਤੀ ਡਰਾਇਅਰ ਦੇ ਮੁਕਾਬਲੇ 5 ਗੁਣਾ ਵੱਧ ਸ਼ਕਤੀ ਦੀ ਗੱਲ ਕਹੀ ਗਈ ਹੈ ਅਤੇ ਇਹ ਤਕਰੀਬਨ ਅੱਧੇ ਸਮੇਂ ਵਿਚ ਭਾਰੀ ਮਾਤਰਾ ਵਿਚ ਕੱਪੜੇ ਸੁਕਾ ਸਕਦਾ ਹੈ।
ਅਮਰੀਕਾ ਦੇ ਟੈਨੇਸੀ ਰਾਜ ਵਿਚ ਓਕ ਰਿਜ ਨੈਸ਼ਨਲ ਲੈਬੋਰੇਟਰੀ ਵਿੱਚ ਭਾਰਤੀ-ਅਮਰੀਕੀ ਰਿਸਰਚ ਅਤੇ ਡਿਵੈਲਪਮੈਂਟ ਐਸੋਸੀਏਟ ਵਿਰਾਲ ਪਟੇਲ ਤੇ ਉਨ੍ਹਾਂ ਦੀ ਟੀਮ ਨੇ ਇਕ ਅਜਿਹਾ ਕੱਪੜੇ ਸੁਕਾਉਣ ਦਾ ਯੰਤਰ ਵਿਕਸਤ ਕੀਤਾ ਹੈ, ਜੋ ਵੱਡੇ-ਵੱਡੇ ਕੱਪੜਿਆਂ ਦੇ ਢੇਰ ਨੂੰ ਸੁਕਾਉਣ ਵਿਚ ਨਾ ਸਿਰਫ ਮੌਜੂਦਾ ਡਰਾਇਅਰਾਂ ਦੇ ਮੁਕਾਬਲੇ ਅੱਧਾ ਸਮਾਂ ਲੈਂਦਾ ਹੈ, ਸਗੋਂ ਬਿਜਲੀ ਦੀ ਖਪਤ ਵੀ ਲਗਭਗ 5 ਗੁਣਾ ਘੱਟ ਹੋਵੇਗੀ।