ਸਿੱਧੂ ਨੇ ਫਿਰ ਪਾਈਆਂ ਪਾਕਿਸਤਾਨ ਜਾ ਕੇ ਜੱਫੀਆਂ, ਪ੍ਰਧਾਨ ਮੰਤਰੀ ਨੇ ਕੀਤਾ ਵੱਡਾ ਐਲਾਨ
ਇਸ ਮੌਕੇ ਭਾਰਤੀ ਮਹਿਮਾਨਾਂ ਨੇ ਲੰਗਰ ਵੀ ਛਕਿਆ ਤੇ ਅਰਦਾਸ ਵੀ ਕੀਤੀ।
ਉਂਝ ਸਿੱਧੂ ਵੀ ਇਹ ਦਾਅਵਾ ਕਰ ਰਹੇ ਹਨ ਕਿ ਪਿਛਲੀ ਜੱਫੀ ਕਾਰਨ ਹੀ ਇਹ ਲਾਂਘਾ ਖੁੱਲ੍ਹ ਰਿਹਾ ਹੈ।
ਪਰ ਇਸ ਵਾਰ ਫਿਰ ਸਿੱਧੂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਪੀਐਮ ਇਮਰਾਨ ਖ਼ਾਨ ਨੂੰ ਜੱਫੀ ਪਾ ਕੇ ਕੀਤਾ। ਇਸ ਮੌਕੇ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਵੀ ਲਾਗੇ ਹੀ ਖੜ੍ਹੇ ਸਨ, ਪਰ ਇਸ ਵਾਰ ਉਨ੍ਹਾਂ ਦੀ ਗਲਵੱਕੜੀ ਨਹੀਂ ਪਈ।
ਉੱਥੇ ਹੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਕਿ ਜੇ ਸਿੱਧੂ ਪਾਕਿਸਤਾਨ ਤੋਂ ਚੋਣ ਲੜਨ ਤਾਂ ਸ਼ਾਨਦਾਰ ਜਿੱਤ ਹਾਸਲ ਕਰਨਗੇ।
ਜਿੱਥੇ ਸਿੱਧੂ ਨੇ ਇਮਰਾਨ ਨੂੰ ਤਰੱਕੀ ਪਸੰਦ ਤੇ ਯਾਰੀ ਨਿਭਾਉਣ ਵਾਲਾ ਦੱਸਿਆ।
ਨਵਜੋਤ ਸਿੱਧੂ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਹਰਦੀਪ ਪੁਰੀ ਤੇ ਹੋਰ ਭਾਰਤੀ ਆਗੂ ਇਸ ਇਤਿਹਾਸਕ ਪਲ ਦੇ ਗਵਾਹ ਬਣੇ।
ਨੀਂਹ ਪੱਥਰ ਸਮਾਗਮ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਦੋਵਾਂ ਲੀਡਰਾਂ ਨੇ ਇੱਕ-ਦੂਜੇ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ।
ਸਿੱਧੂ ਦੀ ਪਹਿਲੀ ਫੇਰੀ ਮੌਕੇ ਪਾਕਿ ਫ਼ੌਜ ਮੁਖੀ ਨਾਲ ਪਈ ਜੱਫੀ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਏ ਸਨ, ਪਰ ਤਾਜ਼ਾ ਜੱਫੀ ਤੋਂ ਬਾਅਦ ਵਿਵਾਦ ਨਹੀਂ ਉੱਠੇਗਾ ਜਿਵੇਂ ਪਿਛਲੀ ਵਾਰ ਹੋਇਆ ਸੀ।
ਪਾਕਿਸਤਾਨ ਨੇ ਵੀ ਅੱਜ ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਂਘੇ ਦਾ ਨੀਂਹ ਪੱਥਰ ਰੱਖਿਆ।
ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਮੌਜੂਦ ਰਹੇ।