ਮਰੀ ਵ੍ਹੇਲ ਦੇ ਢਿੱਡ ’ਚੋਂ ਮਿਲੇ 115 ਪਲਾਸਟਿਕ ਦੇ ਕੱਪ ਤੇ ਬੋਤਲਾਂ, ਵੇਖੋ ਤਸਵੀਰਾਂ
ਖੋਜ ਮੁਤਾਬਕ ਇੱਥੇ ਗ਼ਲਤ ਤਰੀਕੇ ਨਾਲ 3.2 ਮਿਲੀਅਨ ਟਨ ਦਾ ਉਤਪਾਦਨ ਹੈ, ਜਿਸ ਵਿੱਚੋਂ 1.29 ਮਿਲੀਅਨ ਟਨ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਇੱਕ ਅਧਿਐਨ ਅਨੁਸਾਰ, ਜਨਵਰੀ ਵਿੱਚ ਸਾਇੰਸ ਜਨਰਲ ਵਿੱਚ ਪ੍ਰਕਾਸ਼ਿਤ ਪੇਪਰ ਮੁਤਾਬਕ ਚੀਨ ਤੋਂ ਬਾਅਦ 260 ਮਿਲੀਅਨ ਤੋਂ ਜ਼ਿਆਦਾ ਲੋਕਾਂ ਵਾਲਾ ਇਹ ਟਾਪੂ ਕਾਫੀ ਪ੍ਰਦੂਸ਼ਿਤ ਹੈ। ਇੱਥੇ ਅਕਸਰ ਪਲਾਸਟਿਕ ਦਾ ਕੂੜਾ ਪਾਇਆ ਜਾਂਦਾ ਹੈ।
ਹਾਲਾਂਕਿ ਵ੍ਹੇਲ ਦੀ ਮੌਤ ਦਾ ਕਾਰਨ ਨਹੀਂ ਪਤਾ ਲੱਗਾ। ਪਰ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਪਲਾਸਟਿਕ ਕਾਰਨ ਹੋਈ ਹੈ।
ਨੈਸ਼ਨਲ ਪਾਰਕ ਦੇ ਚੀਫ ਹੈਰੀ ਸੈਂਟੋਸੋ ਨੇ ਕਿਹਾ ਕਿ ਵਾਈਲਡਲਾਈਫ ਕੰਜ਼ਰਵੇਸ਼ਨ ਗਰੁੱਪ (ਡਬਲਿਯੂਡਬਲਿਊਐਫ) ਦੇ ਖੋਜਕਾਰਾਂ ਨੇ ਦੱਸਿਆ ਕਿ ਵ੍ਹੇਲ ਦੇ ਢਿੱਡ ਵਿੱਚ 5.9 ਕਿਲੋਗ੍ਰਾਮ (13 ਪਾਊਂਡ) ਦੀ ਰਹਿੰਦ-ਖੂੰਹਦ, 115 ਪਲਾਸਟਿਕ ਦੇ ਕੱਪ, ਚਾਰ ਪਲਾਸਟਿਕ ਦੀਆਂ ਬੋਤਲਾਂ, 25 ਪਲਾਸਟਿਕ ਦੇ ਬੈਗ ਤੇ ਹਜ਼ਾਰ ਤੋਂ ਵੱਧ ਪਲਾਸਟਿਕ ਦੇ ਟੁਕੜੇ ਮਿਲੇ ਹਨ।
ਹਾਲ ਹੀ ਵਿਚ ਇੰਡੋਨੇਸ਼ੀਆ ’ਚ 31 ਫੁੱਟ ਲੰਮੀ ਵ੍ਹੇਲ ਦੀ ਮੌਤ ਹੋ ਗਈ ਪਰ ਉਸ ਦੇ ਪੇਟ ਵਿੱਚ ਕਈ ਕਿਸਮ ਦੇ ਪਲਾਸਟਿਕ, ਕੱਪ ਤੇ ਹੋਰ ਚੀਜ਼ਾਂ ਮਿਲੀਆਂ ਹਨ।