ਕੈਲੀਫੋਰਨੀਆ ’ਚ ਅੱਗ ਨੇ ਮਚਾਈ ਤਬਾਹੀ, 76 ਮੌਤਾਂ, ਟਰੰਪ ਨੇ ਕੀਤਾ ਦੌਰਾ
ਏਬੀਪੀ ਸਾਂਝਾ | 20 Nov 2018 03:54 PM (IST)
1
ਜਿੱਥੇ ਫਾਇਰ ਬ੍ਰਿਗੇਡ ਨਹੀਂ ਪਹੁੰਚ ਪਾ ਰਿਹਾ, ਉੱਥੇ ਮੁਲਾਜ਼ਮ ਖ਼ੁਦ ਜੰਗਲਾਂ ਵਿੱਚ ਜਾ ਕੇ ਅੱਗ ਬੁਝਾਉਣ ਤੋਂ ਪਿੱਛੇ ਨਹੀਂ ਹਟ ਰਹੇ।
2
ਅੱਗ ਦੀ ਚਪੇਟ ਵਿੱਚ ਕਈ ਰਿਹਾਇਸ਼ੀ ਇਲਾਕੇ ਆਏ ਹਨ। ਅੱਗ ਬੁਝਾਉਣ ਲਈ ਹੈਲੀਕਾਪਟਰਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ। ਅੱਗ ਬੁਝਾਊ ਦਸਤੇ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਅੱਗ ਰਿਹਾਇਸ਼ੀ ਇਲਾਕਿਆਂ ਵਿੱਚ ਨਾ ਪੁੱਜੇ।
3
ਅੱਗ ਕਰਕੇ ਸੈਂਕੜੇ ਘਰ ਤੇ ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਇਸ ਨਾਲ 76 ਲੋਕਾਂ ਦੀ ਮੌਤ ਹੋ ਚੁੱਕੀ ਹੈ।
4
ਫਾਇਰ ਬ੍ਰਿਗੇਡ ਮੁਲਾਜ਼ਮ ਰਿਹਾਇਸ਼ੀ ਇਲਾਕਿਆਂ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
5
ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿੱਚ ਅੱਗ ਦਾ ਕਹਿਰ ਜਾਰੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜੇ।