ਪ੍ਰਸਿੱਧ ਗਾਇਕ ਮੈਲੋਨੀ ਨੂੰ ਲਾਏ ਗਏ ਸੀ ਬਿਜਲੀ ਦੇ ਝਟਕੇ
ਆਪਣੀ ਆਤਮਕਥਾ ਵਿੱਚ ਕ੍ਰਿਸ ਨੇ ਤਣਾਓ ਤੋਂ ਬਾਹਰ ਨਿਕਲਣ ਦੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ ਹੈ। ਇਸ ਕਰਕੇ ਉਸ ਨੂੰ ਟਰੋਲਿੰਗ ਦਾ ਵੀ ਸ਼ਿਕਾਰ ਹੋਣਾ ਪਿਆ ਸੀ।
ਇਸ ਥੈਰੇਪੀ ਬਾਰੇ ਕ੍ਰਿਸ ਨੇ ਕਿਹਾ ਕਿ ਇਹ ਸਮਾਰਟ ਟੀਐਮਐਸ ਹੈ ਜਿਸ ਜ਼ਰੀਏ ਦਿਮਾਗ ਨੂੰ ਮੈਗਨੈਟਿਕ ਪਲਸ ਰਾਹੀਂ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਹਨ। ਅਜਿਹਾ ਕਰਨ ਲਈ ਦਿਮਾਗ ਦੇ ਸੱਜੇ ਪਾਸੇ ਹੋ ਰਹੀਆਂ ਸਾਰੀਆਂ ਕਿਰਿਆਵਾਂ ਨੂੰ ਘਟਾ ਦਿੱਤਾ ਜਾਂਦਾ ਹੈ। ਤਣਾਓ ਦਿਮਾਗ ਦੇ ਇਸੇ ਹਿੱਸੇ ਵਿੱਚ ਪੈਦਾ ਹੁੰਦਾ ਹੈ।
ਕ੍ਰਿਸ ਨੇ ਦੱਸਿਆ ਕਿ ਇੱਕ ਵੇਲਾ ਅਜਿਹਾ ਆ ਗਿਆ ਸੀ ਜਦੋਂ ਉਹ ਤਣਾਓ ਹੱਥੋਂ ਹਾਰ ਗਿਆ ਸੀ ਤੇ ਹਾਲਾਤ ਉਸ ਦੇ ਵੱਸੋਂ ਬਾਹਰ ਹੋ ਗਏ ਸਨ। ਇਸੇ ਦੌਰਾਨ ਉਸ ਨੇ ਬਰੇਨ ਥੈਰੇਪੀ ਦਾ ਸਹਾਰਾ ਲਿਆ।
‘ਦ ਐਕਸ ਫੈਕਟਰ’ ਦੇ ਇਸ ਗਾਇਕ ਨੇ ਆਪਣੀ ਆਟੋਬਾਇਓਗ੍ਰਾਫੀ ‘ਵਾਈਲਡਕਾਰਡ’ ਦੇ ਲੋਕ ਅਰਪਣ ਦੌਰਾਨ ਲੋਕਾਂ ਨਾਲ ਮੈਂਟਲ ਹੈਲਥ ਬਾਰੇ ਵੀ ਗੱਲਬਾਤ ਕੀਤੀ।
ਇਸ ਦੌਰਾਨ ਕ੍ਰਿਸ ਨੇ ਦੱਸਿਆ ਕਿ ਤਣਾਓ ਤੋਂ ਨਿਜਾਤ ਪਾਉਣ ਲਈ ਉਸ ਨੇ ਬਰੇਨ ਸ਼ੌਕ ਥੈਰੇਪੀ (ਬਿਜਲੀ ਦੇ ਝਟਕੇ) ਲਈ ਸੀ ਤੇ ਇਸ ਨਾਲ ਉਸ ਨੂੰ ਕਾਫੀ ਰਾਹਤ ਮਿਲੀ।
40 ਸਾਲਾ ਗਾਇਕ ਕ੍ਰਿਸਟੋਫਰ ਮੈਲੋਨੀ ਨੇ ਹਾਲ ਹੀ ਵਿੱਚ ਆਪਣੀ ਆਟੋਬਾਇਓਗ੍ਰਾਫੀ ਰਿਲੀਜ਼ ਕੀਤੀ ਹੈ। ਉਸ ਨੂੰ ਕ੍ਰਿਸ ਮੈਲੋਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।