ਅਮਰੀਕਾ 'ਚ ਫਿਰ ਅੰਨ੍ਹੇਵਾਹ ਫਾਇਰਿੰਗ, ਹਮਲਾਵਰ ਸਣੇ 4 ਮਰੇ
‘ਦ ਗਨ ਵਾਇਲੈਂਸ ਆਰਕਾਈਵ’ ਮੁਤਾਬਕ ਅਮਰੀਕਾ ਵਿੱਚ ਇਸ ਸਾਲ ਹੁਣ ਤਕ ਗੋਲ਼ੀਬਾਰੀ ਦੀਆਂ 48,959 ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿੱਚ 12,476 ਲੋਕਾਂ ਦੀ ਮੌਤ ਹੋਈ ਤੇ 24,236 ਲੋਕ ਜ਼ਖ਼ਮੀ ਹੋਏ ਹਨ।
ਹਮਲੇ ਵਿੱਚ ਮਰੀਜ਼ ਸੁਰੱਖਿਅਤ ਹਨ। ਪੁਲਿਸ ਨੂੰ ਹਮਲੇ ਦੀ ਵਜ੍ਹਾ ਨਹੀਂ ਪਤਾ ਲੱਗੀ। ਸਥਾਨਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਕਰੀਬ 20 ਗੋਲ਼ੀਆਂ ਦੀ ਆਵਾਜ਼ ਸੁਣੀ।
ਇਸ ਪਿੱਛੋਂ ਮੁਲਜ਼ਮ ਨੇ ਇੱਕ ਹੋਰ ਮਹਿਲਾ ਨੂੰ ਗੋਲ਼ੀ ਮਾਰੀ। ਪੁਲਿਸ ਨੇ ਵੀ ਹਮਲਾਵਰ ’ਤੇ ਜਵਾਬੀ ਕਾਰਵਾਈ ਕੀਤੀ। ਇਹ ਨਹੀਂ ਪਤਾ ਲੱਗਾ ਕਿ ਉਸ ਨੇ ਖ਼ੁਦ ਨੂੰ ਗੋਲ਼ੀ ਮਾਰੀ ਕਿ ਉਹ ਪੁਲਿਸ ਦੀ ਗੋਲ਼ੀ ਨਾਲ ਮਰਿਆ।
ਫਿਲਹਾਲ ਹਸਪਤਾਲ ਖ਼ਾਲੀ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਬੰਦੂਕਧਾਰੀ ਹਸਪਤਾਲ ਵਿੱਚ ਦਾਖ਼ਲ ਹੋਇਆ ਤੇ ਸਭ ਤੋਂ ਪਹਿਲਾਂ ਉਸ ਨੇ ਮਹਿਲਾ ਨੂੰ ਗੋਲੀ ਮਾਰੀ। ਦੱਸਿਆ ਜਾਂਦਾ ਹੈ ਕਿ ਇਸ ਮਹਿਲਾ ਦੇ ਮੁਲਜ਼ਮ ਨਾਲ ਪ੍ਰੇਮ ਸਬੰਧ ਸਨ।
ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਸਮੇਂ ਸ਼ਿਕਾਗੋ ਦੇ ਮਰਸੀ ਹਸਪਤਾਲ ਤੇ ਮੈਡੀਕਲ ਸੈਂਟਰ ਬਾਹਰ ਇੱਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ਿਕਾਗੋ ਪੁਲਿਸ ਵਿਭਾਗ ਦੇ ਬੁਲਾਰੇ ਐਂਥੋਨੀ ਮੁਤਾਬਕ ਸ਼ੱਕੀ ਹਮਲਾਵਰ ਨੂੰ ਮਾਰ ਦਿੱਤਾ ਗਿਆ ਸੀ।
ਤਾਜ਼ਾ ਮਾਮਲਾ ਸ਼ਿਕਾਗੋ ਦੇ ਹਸਪਤਾਲ ਦਾ ਹੈ। ਇਸ ਗੋਲੀਬਾਰੀ 'ਚ ਇੱਕ ਡਾਕਟਰ ਤੇ ਇੱਕ ਪੁਲਿਸ ਮੁਲਾਜ਼ਮ ਸਮੇਤ 4 ਲੋਕਾਂ ਦੀ ਮੌਤ ਹੋ ਗਈ।
ਸ਼ਿਕਾਗੋ: ਅਮਰੀਕਾ 'ਚ ਇੱਕ ਵਾਰ ਫਿਰ ਤੋਂ ਹੋਈ ਗੋਲੀਬਾਰੀ ਵਿੱਚ ਹਮਲਾਵਰ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਕੁਝ ਮਹੀਨਿਆਂ ਦੌਰਾਨ ਅਮਰੀਕਾ 'ਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।