ਹੁਣ ਸਿੰਗਾਪੁਰ ਦਾ ਸਿੱਖ ਰੈਫਰੀ ਹੋਇਆ ਸ਼ਿਕਾਰ...
ਏਬੀਪੀ ਸਾਂਝਾ | 04 Aug 2017 08:35 AM (IST)
1
ਬੀਤੇ ਸ਼ਨੀਵਾਰ ਸਿੰਗਾਪੁਰ ਦੇ ਨੈਸ਼ਨਲ ਸਟੇਡੀਅਮ 'ਚ 'ਇੰਟਰਨੈਸ਼ਨਲ ਚੈਂਪੀਅਨਸ਼ਿਪ ਕੱਪ' ਦੇ ਮੈਚ 'ਚ ਸੁਖਬੀਰ ਸਿੰਘ ਨਾਂ ਦੇ ਰੈਫਰੀ ਨੇ ਕੁਝ ਵਿਵਾਦਪੂਰਣ ਫ਼ੈਸਲੇ ਕੀਤੇ ਸਨ ਜਿਸ ਕਾਰਨ ਮਿਲਾਨ ਨੇ ਚੈਲਸੀਆ ਨੂੰ 2-1 ਨਾਲ ਹਰਾ ਦਿੱਤਾ ਸੀ।
2
ਇਸ ਨੂੰ ਲੈ ਕੇ ਨੈੱਟੀਜ਼ਨਸ ਨੇ ਟਵਿੱਟਰ 'ਤੇ ਸੁਖਬੀਰ ਸਿੰਘ ਬਾਰੇ ਨਸਲੀ ਟਿੱਪਣੀਆਂ ਕੀਤੀਆਂ। ਸਿੰਘ ਪਿਛਲੇ ਸਾਲ ਐੱਸ ਲੀਗ ਦੇ ਵੀ ਰੈਫਰੀ ਰਹਿ ਚੁੱਕੇ ਹਨ।
3
4
5
ਸਿੰਗਾਪੁਰ : ਸਿੰਗਾਪੁਰ ਦਾ 33 ਸਾਲਾ ਸਿੱਖ ਰੈਫਰੀ ਫੁੱਟਬਾਲ ਮੈਚ ਪਿੱਛੋਂ ਸੋਸ਼ਲ ਮੀਡੀਆ 'ਤੇ ਨਸਲੀ ਟਿੱਪਣੀ ਦਾ ਸ਼ਿਕਾਰ ਹੋ ਗਿਆ। ਇਸ ਦੀ ਜਾਂਚ ਦਾ ਕੰਮ ਯੂਕੇ ਆਧਾਰਤ ਸੰਸਥਾ 'ਕਿੱਕ ਇਟ ਆਊਟ' ਨੇ ਸ਼ੁਰੂ ਕਰ ਦਿੱਤਾ ਹੈ।