'ਐਵੇਂਜਰਸ' ਫ਼ਿਲਮ ਵੇਖਦੀ-ਵੇਖਦੀ ਕੁੜੀ ਇੰਨਾ ਰੋਈ ਕਿ ਪਹੁੰਚ ਗਈ ਹਸਪਤਾਲ, ਵੇਖੋ ਤਸਵੀਰਾਂ
ਡਾਕਟਰਾਂ ਨੇ ਲੜਕੀ ਨੂੰ ਆਕਸੀਜਨ ਮਾਸਕ ਦਿੱਤਾ ਤੇ ਉਸ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ। ਸ਼ਾਮ ਨੂੰ ਉਸ ਨੂੰ ਛੁੱਟੀ ਦਿੱਤੀ ਗਈ। ਹਾਲਾਂਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਲਪਨਿਕ ਕਿਰਦਾਰ ਲਈ ਲੋਕ ਇੰਨੇ ਭਾਵੁਕ ਕਿਵੇਂ ਹੋ ਸਕਦੇ ਹਨ?
ਡਾਕਟਰਾਂ ਨੇ ਦੱਸਿਆ ਕੇ ਲੜਕੀ ਹਾਈਪਵੈਂਟੀਲੇਸ਼ਨ ਨਾਲ ਪੀੜਤ ਹੈ। ਇਹ ਉਦੋਂ ਹੁੰਦਾ ਹੈ ਜਦੋਂ ਬੰਦਾ ਘੰਟਿਆਂ ਤਕ ਰੋਂਦਾ ਹੈ।
ਇਸ ਪਿੱਛੋਂ ਤੁਰੰਤ ਐਂਬੂਲੈਂਸ ਬੁਲਾਈ ਗਈ ਤੇ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਏ।
ਜਿਵੇਂ ਹਹੀ ਫਿਲਮ ਖ਼ਤਮ ਹੋਈ, ਲੜਕੀ ਦੀ ਛਾਤੀ ਵਿੱਚ ਦਰਦ ਹੋਇਆ ਤੇ ਉਹ ਬੇਹੋਸ਼ ਹੋ ਗਈ। ਉਸ ਦੇ ਅੰਗ ਸੁੰਨ ਪੈ ਗਏ ਤੇ ਸਰੀਰ ਆਕੜ ਗਿਆ।
ਦਰਅਸਲ ਇਸ ਫਿਲਮ ਦੇ ਭਾਵੁਕ ਸੀਨ ਵੇਖ ਕੇ ਲੜਕੀ ਰੋਣ ਲੱਗੀ। ਰੋਂਦੇ-ਰੋਂਦੇ ਉਹ ਤੇਜ਼ ਸਾਹ ਲੈਣ ਲੱਗੀ।
ਗਰੁੱਪ ਵਿੱਚ 21 ਸਾਲਾਂ ਦੀ ਇੱਕ ਕੁੜੀ ਨੇ ਇਸ ਤਰ੍ਹਾਂ ਫਿਲਮ ਵੇਖੀ ਕਿ ਉਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ।
ਮਾਮਲਾ ਚੀਨ ਦਾ ਹੈ ਜਿੱਥੇ ਕੁਝ ਦੋਸਤਾਂ ਦਾ ਗਰੁੱਪ ਫਿਲਮ ਦੇ ਪਹਿਲੇ ਦਿਨ ਦਾ ਪਹਿਲਾ ਸ਼ੋਅ ਵੇਖਣ ਗਏ।
ਕਈ ਲੋਕ ਫ਼ਿਲਮ ਵੇਖਦੇ-ਵੇਖਦੇ ਇੰਨੇ ਭਾਵੁਕ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਆਪਣਾ ਨੁਕਸਾਨ ਹੁੰਦਾ ਹੈ।