ਸੀਰੀਆ ਨੇ ਅਲੈਪੋ ਸ਼ਹਿਰ 'ਤੇ ਕੀਤਾ ਕਲੋਰੀਨ ਗੈਸ ਹਮਲਾ..
ਦੱਸਣਯੋਗ ਹੈ ਕਿ ਸੀਰੀਅਨ ਸਿਵਲ ਡਿਫੈਂਸ ਨੇ ਸਰਕਾਰ 'ਤੇ ਅਗਸਤ 'ਚ ਵੀ ਕਲੋਰੀਨ ਹਮਲੇ ਕਰਨ ਦੇ ਦੋਸ਼ ਲਾਏ ਸਨ। ਰਿਪੋਰਟ ਮੁਤਾਬਿਕ ਸੀਰੀਆ 'ਚ ਇਸ ਸਮੇਂ ਛੇ ਲੱਖ ਤੋਂ ਜ਼ਿਆਦਾ ਲੋਕ ਘੇਰੇ ਬੰਦੀ 'ਚ ਰਹਿ ਰਹੇ ਹਨ। ਇੱਥੇ ਐਤਵਾਰ ਨੂੰ ਸੀਰੀਆ ਦੇ ਸਰਕਾਰੀ ਫ਼ੌਜ ਬਲ ਨੇ ਅਲੈਪੋ ਦੇ ਕੁੱਝ ਇਲਾਕਿਆਂ 'ਤੇ ਫਿਰ ਤੋਂ ਕਬਜ਼ਾ ਕਰ ਲਿਆ ਹੈ, ਜਿਸ ਨਾਲ ਸ਼ਹਿਰ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਪੂਰਬੀ ਜ਼ਿਲ੍ਹੇ ਫਿਰ ਤੋਂ ਘੇਰੇ ਬੰਦੀ 'ਚ ਆ ਗਏ ਹਨ।
ਜਾਣਕਾਰੀ ਮੁਤਾਬਿਕ ਸੀਰੀਆ ਦੀ ਸਰਕਾਰ ਹਮੇਸ਼ਾ ਹੀ ਰਸਾਇਣਕੀ ਹਮਲੇ ਕਰਨ ਦੇ ਦੋਸ਼ਾਂ ਦਾ ਖੰਡਨ ਕਰਦੀ ਹੈ। ਸੀਰੀਅਨ ਸਿਵਲ ਡਿਫੈਂਸ ਕਾਰਜਕਰਤਾ ਇਬਰਾਹੀਮ ਅਲਹਜ ਮੁਤਾਬਿਕ ਇੱਕ ਹੈਲੀਕਾਪਟਰ ਤੋਂ ਚਾਰ ਕਲੋਰੀਨ ਸਿਲੰਡਰ ਬੰਬ ਸੁੱਟੇ ਜਾਣ ਦੇ ਕੁੱਝ ਦੇਰ ਬਾਅਦ ਹੀ ਉਹ ਘਟਨਾ ਸਥਾਨ 'ਤੇ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਆਪਣੇ ਫੇਸ ਬੁੱਕ ਪੇਜ 'ਤੇ ਵੀਡੀਓ ਵੀ ਪੋਸਟ ਕੀਤੀ ਹੈ, ਜਿਸ 'ਚ ਦੇਖਿਆ ਗਿਆ ਹੈ ਕਿ ਬੱਚੇ ਸਾਹ ਲੈਣ ਲਈ ਆਕਸੀਜਨ ਮਾਸਕ ਦੀ ਵਰਤੋਂ ਕਰ ਰਹੇ ਹਨ।
ਸੰਕਟ-ਕਾਲ ਸੇਵਾ ਮੁਲਾਜ਼ਮਾਂ ਨੇ ਦੱਸਿਆ ਕਿ ਸੁਕਾਰੀ ਇਲਾਕੇ 'ਚ ਹਮਲੇ ਤੋਂ ਬਾਅਦ ਲੋਕਾਂ ਨੂੰ ਸਾਹ ਲੈਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਕਲੋਰੀਨ ਇੱਕ ਸਾਧਾਰਨ ਉਦਯੋਗਿਕ ਰਸਾਇਣ ਹੈ ਪਰ ਕੈਮੀਕਲ ਹਥਿਆਰ ਸੰਮੇਲਨ ਮੁਤਾਬਿਕ ਉਨ੍ਹਾਂ ਦੀ ਵਰਤੋਂ 'ਤੇ ਰੋਕ ਲਾਈ ਗਈ ਹੈ।
ਦਮਕਿਸ਼—ਸੀਰੀਆ ਦੇ ਅਲੈਪੋ ਸ਼ਹਿਰ 'ਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਕਲੋਰੀਨ ਗੈਸ ਨਾਲ ਹਮਲਾ ਕੀਤਾ ਗਿਆ ਹੈ। ਦੋਸ਼ ਹੈ ਕਿ ਸੀਰੀਆਈ ਸਰਕਾਰ ਦੇ ਹੈਲੀਕਾਪਟਰ ਨੇ ਇਹ ਹਮਲਾ ਕੀਤਾ ਹੈ, ਜਿਸ 'ਚ 37 ਬੱਚਿਆਂ ਸਮੇਤ 70 ਲੋਕ ਜ਼ਖਮੀ ਹੋਏ।