✕
  • ਹੋਮ

ਸਾਊਦੀ ਅਰਬ 'ਚ ਘਰ ਨੂੰ ਲੱਗੀ ਅੱਗ, 10 ਭਾਰਤੀਆਂ ਦੀ ਮੌਤ

ਏਬੀਪੀ ਸਾਂਝਾ   |  13 Jul 2017 09:50 AM (IST)
1

ਦੁਬਈ:  ਸਾਊਦੀ ਅਰਬ ਵਿੱਚ ਇੱਕ ਬਿਨਾਂ ਖਿੜਕੀ ਵਾਲੇ ਘਰ ਵਿੱਚ ਅੱਗ ਲੱਗਣ ਦੇ ਕਾਰਨ ਘੱਟੋ-ਘੱਟ 10 ਭਾਰਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ ਹਨ। ਦਿੱਲੀ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੇਦਾਹ ਵਿਖੇ ਭਾਰਤੀ ਕੌਂਸਲਖ਼ਾਨੇ ਦੇ ਅਧਿਕਾਰੀ ਨਾਜ਼ਰਾਨ ਵਿਖੇ ਘਟਨਾ ਸਥਾਨ ਨੂੰ ਜਾ ਰਹੇ ਹਨ। ਸੁਸ਼ਮਾ ਸਵਰਾਜ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਨਾਜ਼ਰਾਨ ਵਿੱਚ ਅੱਗ ਲੱਗਣ ਦਾ ਪਤਾ ਲੱਗਾ ਹੈ, ਜਿਸ ਵਿਚ ਅਸੀਂ 10 ਭਾਰਤੀ ਨਾਗਰਿਕਾਂ ਦੀ ਜਾਨ ਗਈ ਅਤੇ ਛੇ ਜ਼ਖ਼ਮੀ ਹੋਏ ਹਨ।

2

ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਵਿਦੇਸ਼ ਮੰਤਰੀ ਦਾ ਇਹ ਟਵੀਟ ਵਿਦਿਆ ਐਸ ਨਾਂਅ ਦੀ ਔਰਤ ਵਲੋਂ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਇਕ ਦੀ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਮਗਰੋਂ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੇਦਾਹ ਵਿੱਚ ਕੌਂਸਲ ਜਨਰਲ ਨਾਲ ਗੱਲ ਕੀਤੀ ਹੈ।

3

ਨਾਜਰਾਨ ਜੇਦਾਹ ਤੋਂ 900 ਕਿਲੋਮੀਟਰ ਦੂਰ ਹੈ, ਸਾਡਾ ਸਟਾਫ਼ ਪਹਿਲੀ ਉਡਾਣ ਰਾਹੀਂ ਘਟਨਾ ਸਥਾਨ ਉੱਤੇ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਡੇ ਕੌਂਸਲ ਜਨਰਲ ਨਾਜਰਾਨ ਦੇ ਗਵਰਨਰ ਨਾਲ ਸੰਪਰਕ ਵਿੱਚ ਹਨ ਅਤੇ ਲਗਾਤਾਰ ਜਾਣਕਾਰੀ ਦੇ ਰਹੇ ਹਨ।

4

10 ਭਾਰਤੀਆਂ ਤੋਂ ਬਿਨਾਂ ਮਾਰੇ ਗਏ ਹੋਰ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਨਾਗਰਿਕ ਰੱਖਿਆ ਵਿਭਾਗ ਨੇ ਕਿਹਾ ਹੈ ਕਿ 11 ਲੋਕਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਅੱਗ ਵਾਲੇ ਇਸ ਪੁਰਾਣੇ ਘਰ ਵਿੱਚ ਹਵਾ ਲਈ ਕੋਈ ਖਿੜਕੀ ਵੀ ਨਹੀਂ ਹੈ।

5

ਮੁੱਢਲੀ ਸੂਚਨਾ ਅਨੁਸਾਰ ਅੱਗ ਲੱਗਣ ਦਾ ਕਾਰਨ ਏ ਸੀ ਯੂਨਿਟ ਦਾ ਸ਼ਾਰਟ ਸਰਕਟ ਸੀ। ਨਾਜਰਾਨ ਦੇ ਗਵਰਨਰ ਨੇ ਘਟਨਾ ਦੀ ਜਾਂਚ ਲਈ ਕਮੇਟੀ ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ।

  • ਹੋਮ
  • ਵਿਸ਼ਵ
  • ਸਾਊਦੀ ਅਰਬ 'ਚ ਘਰ ਨੂੰ ਲੱਗੀ ਅੱਗ, 10 ਭਾਰਤੀਆਂ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.