ਕੈਲੀਫੋਰਨੀਆ ਦੇ ਜੰਗਲਾਂ ‘ਚ ਭਿਆਨਕ ਅੱਗ ਨੇ ਮਚਾਈ ਤਬਾਹੀ, ਵੇਖੋ ਤਸਵੀਰਾਂ
Firefighters battle the Woolsey Fire as it continues to burn in Malibu, California, U.S., November 11, 2018. REUTERS/Eric Thayer TPX IMAGES OF THE DAY
ਜੰਗਲਾਂ ਤੋਂ ਉਠਦਾ ਧੂੰਆਂ ਦੂਰ-ਦੂਰ ਤਕ ਨਜ਼ਰ ਆ ਰਿਹਾ ਹੈ।
ਅੱਗ ਕਰਕੇ ਹੋਈ ਤਬਾਹੀ ਨੂੰ ਦੇਖ ਲੋਕ ਸਦਮੇ ‘ਚ ਹਨ। ਬੀਤੇ ਵੀਰਵਾਰ ਨੂੰ ਲੱਗੀ ਇਸ ਅੱਗ ‘ਤੇ ਅਜੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਬੇਕਾਬੂ ਹੋ ਚੁੱਕੀ ਹੈ ਤੇ ਰਿਹਾਇਸ਼ੀ ਇਲਾਕੇ ਹਰ ਹਾਲਤ ‘ਚ ਖਾਲੀ ਕਰਨੇ ਪੈਣਗੇ।
ਕਈ ਥਾਂਵਾਂ ‘ਤੇ ਹੈਲੀਕਾਪਟਰ ਨਾਲ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਅੱਗ ਕਾਰਨ ਲਾਸ ਏਂਜਲਸ ਨੇੜੇ ਕਰੀਬ-ਕਰੀਬ 35 ਹਜ਼ਾਰ ਏਕੜ ਖੇਤਰ ਸਵਾਹ ਹੋ ਗਿਆ ਹੈ।
ਹਜ਼ਾਰਾਂ ਲੋਕਾਂ ਨੇ ਪੈਸੇਫਿਕ ਕੋਸਟ ਹਾਈਵੇ ਦਾ ਰੁਖ ਕੀਤਾ ਹੈ ਤਾਂ ਜੋ ਤੱਟਵਰਤੀ ਇਲਾਕਿਆ ‘ਚ ਪਨਾਹ ਲੈ ਸਕਣ।
80 ਕਿਲੋਮੀਟਰ ਪਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਕਰਕੇ ਕਈ ਸ਼ਹਿਰਾਂ ਤੇ ਕਸਬਿਆਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਤਾਂ ਜੋ ਸਭ ਨੂੰ ਅੱਗ ਦੀ ਚਪੇਟ ‘ਚ ਆਉਣ ਤੋਂ ਬਚਾਇਆ ਜਾ ਸਕੇ।
ਉੱਤਰੀ ਤੇ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਨੇ ਕਈ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਇਸ ਅੱਗ ਤੋਂ ਬਚਣ ਲਈ ਕਰੀਬ ਢਾਈ ਲੱਖ ਲੋਕਾਂ ਨੂੰ ਆਪਣੇ ਘਰ ਛੱਡ ਸੁਰੱਖਿਅਤ ਥਾਂਵਾਂ ‘ਤੇ ਜਾਣਾ ਪਿਆ।