ਇਸ ਭਾਰਤੀ ਸਕੂਲ ਨੇ ਬਣਾਇਆ ਵਰਲਡ ਰਿਕਾਰਡ
ਏਬੀਪੀ ਸਾਂਝਾ | 15 Nov 2017 09:16 AM (IST)
1
ਸਕੂਲ ਮੈਨੇਜਮੈਂਟ ਨੇ ਕਿਹਾ ਕਿ ਇਹ ਕੋਸ਼ਿਸ਼ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜੈਅੰਤੀ ਮੌਕੇ ਕੀਤੀ ਗਈ। ਉਨ੍ਹਾਂ ਦੀ ਜੈਅੰਤੀ ਬਾਲ ਦਿਵਸ ਵਜੋਂ ਮਨਾਈ ਜਾਂਦੀ ਹੈ। ਸਕੂਲ ਦੀ ਪ੍ਰਿੰਸੀਪਲ ਮੰਜੂ ਰੇਜੀ ਨੇ ਕਿਹਾ ਕਿ ਇਹ ਸਾਡੇ ਵਿਦਿਆਰਥੀਆਂ ਲਈ ਵੱਡੀ ਉਪਲੱਬਧੀ ਹੈ।
2
ਉਨ੍ਹਾਂ ਦਾ ਜੀਵਨ ਸਾਗਰ 'ਚ ਵਹਿੰਦੀ ਬੇੜੀ ਵਾਂਗ ਹੈ ਅਤੇ ਬੇੜੀ ਯੂਏਈ ਦੀ ਵਿਰਾਸਤ ਦਾ ਪ੍ਰਤੀਕ ਵੀ ਹੈ। ਇਸ ਲਈ ਅਸੀਂ ਪ੍ਰਤੀਕਾਤਮਕ ਅਕਸ ਬਣਾਉਣ ਲਈ ਬੇੜੀ ਦੀ ਚੋਣ ਕੀਤੀ।
3
ਗਲਫ ਨਿਊਜ਼ ਮੁਤਾਬਿਕ, ਪੇਸ ਐਜੂਕੇਸ਼ਨ ਗਰੁੱਪ ਦੇ ਇੰਡੀਆ ਇੰਟਰਨੈਸ਼ਨਲ ਸਕੂਲ ਦੇ ਕੁੱਲ 4,882 ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਯੂਏਈ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਵਾਲੇ ਕੱਪੜੇ ਪਾਏ ਸਨ।
4
ਇਸ ਸਕੂਲ ਦੇ ਕਰੀਬ ਪੰਜ ਹਜ਼ਾਰ ਵਿਦਿਆਰਥੀਆਂ ਨੇ ਬੇੜੀ ਦਾ ਮਾਨਵੀ ਅਕਸ ਬਣਾ ਕੇ ਬਾਲ ਦਿਵਸ ਅਤੇ ਯੂਏਈ ਦੇ ਰਾਸ਼ਟਰੀ ਦਿਵਸ ਨੂੰ ਮਨਾਇਆ।
5
ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਸ਼ਾਰਜਾਹ ਸ਼ਹਿਰ ਦੇ ਇਕ ਭਾਰਤੀ ਸਕੂਲ ਦਾ ਨਾਂ ਮੰਗਲਵਾਰ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੋ ਗਿਆ।