✕
  • ਹੋਮ

ਲਿਓਨਾਰਡੋ ਹੈ ਹਾਲੀਵੁੱਡ ਦਾ ਸ਼ਾਹਰੁਖ ਖਾਨ, ਜਾਣੋ ਕਿਉਂ

ਏਬੀਪੀ ਸਾਂਝਾ   |  14 Nov 2017 05:07 PM (IST)
1

ਤਸਵੀਰਾਂ: ਇੰਸਟਾਗ੍ਰਾਮ

2

ਤੁਹਾਨੂੰ ਦੱਸ ਦੇਈਏ ਕਿ ਲਿਓਨਾਰਡੋ ਨੇ ਆਸਕਰ ਸਨਮਾਨ ਸਮਾਗਮ ਵਿੱਚ ਸ਼ਾਹਰੁਖ ਖ਼ਾਨ ਦੀ ਆਵਾਜ਼ ਵਿੱਚ ਸੰਬੋਧਨ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।

3

'ਦ ਗ੍ਰੇਟ ਗੈਟਸਬਾਇ' ਫ਼ਿਲਮ ਭਾਰਤ ਵਿੱਚ ਚਰਚਾ ਦਾ ਮੁੱਦਾ ਇਸ ਲਈ ਬਣੀ ਸੀ ਕਿਉਂਕਿ ਇਸ ਵਿੱਚ ਬਾਲੀਵੁੱਡ ਦੇ ਦਿੱਗਜ ਕਲਾਕਾਰ ਅਮਿਤਾਭ ਬੱਚਨ ਦੀ ਕੈਮੀਓ ਅਪੀਅਰੈਂਸ ਭਾਵ ਧੰਨਵਾਦੀ ਰੋਲ ਸੀ। ਲਿਓ ਨੇ ਇਸ ਫ਼ਿਲਮ ਵਿੱਚ ਇੱਕ ਅਜਿਹੇ ਲੜਕੇ ਦੀ ਭੂਮਿਕਾ ਨਿਭਾਈ ਸੀ ਜੋ ਪਿਆਰ ਵਿੱਚ ਅੰਨ੍ਹਾ ਹੋ ਜਾਂਦਾ ਹੈ।

4

'ਰੋਮੀਓ-ਜੂਲੀਅਟ' ਵਿੱਚ ਲਿਓਨਾਰਡੋ ਨੇ ਰੋਮੀਓ ਦਾ ਕਿਰਦਾਰ ਨਿਭਾਇਆ ਸੀ। ਲਿਓਨਾਰਡੋ ਤੋਂ ਇਲਾਵਾ ਕੋਈ ਹੋਰ ਅਦਾਕਾਰ ਇਸ ਕਿਰਦਾਰ ਨਾਲ ਇਨਸਾਫ ਨਹੀਂ ਸੀ ਕਰ ਸਕਦਾ।

5

'ਰਿਵੋਲਿਊਸ਼ਨਰੀ ਰੋਡ', ਫ਼ਿਲਮ ਵਿੱਚ ਲਿਓਨਾਰਡੋ ਕੇਟ ਵਿੰਸਲੈਟ ਨਾਲ ਮੁੱਖ ਰੋਲ ਵਿੱਚ ਸਨ। ਇਹ ਫ਼ਿਲਮ ਪਤੀ-ਪਤਨੀ ਦੇ ਰਿਸ਼ਤੇ 'ਤੇ ਆਧਾਰਤ ਹੈ। ਇਸ ਵਿੱਚ ਐਕਸਟ੍ਰਾ ਮੈਰੀਟਲ ਅਫੇਅਰ ਭਾਵ ਵਿਆਹ ਤੋਂ ਬਾਹਰੀ ਸਬੰਧਾਂ ਦਾ ਅਸਰ ਵਿਖਾਇਆ ਗਿਆ ਹੈ।

6

'ਟਾਈਟੈਨਿਕ' ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਲਿਓਨਾਰਡੋ ਨੇ ਇਸ ਫ਼ਿਲਮ ਵਿੱਚ ਮੁੱਖ ਕਿਰਦਾਰ ਨਿਭਾਇਆ ਸੀ। ਫ਼ਿਲਮ ਵਿੱਚ ਅਦਾਕਾਰਾ ਰੋਜ਼ ਆਪਣੀ ਜ਼ਿੰਦਗੀ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰਨ ਜਾਂਦੀ ਹੈ ਤਾਂ ਅੰਤਮ ਸਮੇਂ ਜੈਕ ਉਸ ਨੂੰ ਬਚਾਅ ਲੈਂਦਾ ਹੈ। ਇਸ ਤੋਂ ਬਾਅਦ ਰੋਜ਼ ਨੂੰ ਜੈਕ ਦੇ ਰੂਪ ਵਿੱਚ ਆਪਣਾ ਪਿਆਰ ਮਿਲ ਜਾਂਦਾ ਹੈ।

7

ਅੱਜ ਤੁਹਾਨੂੰ ਦੱਸ ਰਹੇ ਹਾਂ ਲਿਓਨਾਰਡੋ ਡਿਕੈਪ੍ਰਿਓ ਦੀਆਂ ਕੁਝ ਰੁਮਾਂਟਿਕ ਫ਼ਿਲਮਾਂ ਬਾਰੇ।

8

ਹਾਲ ਹੀ ਵਿੱਚ ਲਿਓਨਾਰਡੋ ਨੇ ਆਪਣਾ 43ਵਾਂ ਜਨਮ ਦਿਨ ਮਨਾਇਆ, ਜਿਸ ਵਿੱਚ ਹਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਈਆਂ।

9

ਜੀ ਹਾਂ, ਲਿਓਨਾਰਡੋ ਡਿਕੈਪ੍ਰਿਓ, ਸ਼ਾਹਰੁਖ ਵਾਂਗ ਰੁਮਾਂਟਿਕ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ।

10

ਟਾਈਟੈਨਿਕ ਫ਼ਿਲਮ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਂਗੇ, ਪਰ ਤੁਸੀਂ ਕੀ ਇਹ ਜਾਣਦੇ ਹੋ ਇਸ ਫ਼ਿਲਮ ਦਾ ਨਾਇਕ ਜੈਕ (ਲਿਓਨਾਰਡੋ ਡਿਕੈਪ੍ਰਿਓ) ਹਾਲੀਵੁੱਡ ਦੇ ਸ਼ਾਹਰੁਖ ਖ਼ਾਨ ਹੈ।

  • ਹੋਮ
  • ਵਿਸ਼ਵ
  • ਲਿਓਨਾਰਡੋ ਹੈ ਹਾਲੀਵੁੱਡ ਦਾ ਸ਼ਾਹਰੁਖ ਖਾਨ, ਜਾਣੋ ਕਿਉਂ
About us | Advertisement| Privacy policy
© Copyright@2025.ABP Network Private Limited. All rights reserved.