ਇਸ ਦੇਸ਼ ’ਚ ਭੁੱਲ ਕੇ ਵੀ ਨਾ ਮਨਾਇਓ ‘ਵੈਲੇਨਟਾਈਨਜ਼ ਡੇਅ’, ਬਣ ਜਾਓਗੇ ਭੈਣ-ਭਰਾ
ਭਾਰਤ ਸਮੇਤ ਦੁਨੀਆ ਭਰ ਵਿੱਚ ਵੈਲੇਨਟਾਈਨਜ਼ ਡੇਅ ਮਨਾਇਆ ਜਾਂਦਾ ਹੈ। ਪਰ ਕਈ ਥਾਈਂ ਇਸ ਦਿਨ ਨੂੰ ਸਿਸਟਰਜ਼ ਡੇ ਵਜੋਂ ਵੀ ਮਨਾਇਆ ਜਾਂਦਾ ਹੈ।
ਹਾਲਾਂਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਦੁਨੀਆ ਭਰ ਵਿੱਚ ਇਸ ਦਾ ਭਰਵਾਂ ਵਿਰੋਧ ਕੀਤਾ ਗਿਆ।
ਇਸ ਦਿਨ ਨੂੰ ਮਨਾਉਣ ਲਈ ਯੂਨੀਵਰਸਿਟੀ ਦਾ ਨਾਂ ਛਪੇ ਹੋਏ ਸਕਾਰਫ, ਸ਼ਾਲ ਤੇ ਗਾਊਨ ਵੰਡੇ ਜਾਂਦੇ ਹਨ।
ਉਨ੍ਹਾਂ ਲਿਖਿਆ ਕਿ ਨੌਜਵਾਨ ਆਪਣਾ ਸੱਭਿਆਚਾਰ ਭੁੱਲ ਗਏ ਹਨ ਤੇ ਪੱਛਮੀ ਸੱਭਿਆਚਾਰ ਅਪਣਾ ਰਹੇ ਹਨ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਫਰ ਇਕਬਾਲ ਨੇ ਯਨੀਵਰਸਿਟੀ ਦੀ ਵੈਬਸਾਈਟ ’ਤੇ ਲਿਖਿਆ ਕਿ ਮਹਿਲਾਵਾਂ ਜ਼ਿਆਦਾ ਸ਼ਸਕਤ ਹਨ।
ਇਹ ਫੈਸਲਾ ਪੱਛਮੀ ਸੱਭਿਆਚਾਰ ਨੂੰ ਬਦਲਣ ਤੇ ਈਸਟਰਨ ਕਲਚਰ ਨੂੰ ਪ੍ਰੋਮੋਟ ਕਰਨ ਲਈ ਲਿਆ ਗਿਆ ਹੈ। ਇਸ ਦੇ ਨਾਲ ਹੀ ਇਸਲਾਮਿਕ ਰਿਵਾਜ਼ ਨੂੰ ਹੁਲਾਰਾ ਦੇਣ ਲਈ ਵੀ ਇਹ ਪਹਿਲਕਦਮੀ ਕੀਤੀ ਗਈ ਹੈ।
ਅਸੀਂ ਪਾਕਿਸਤਾਨ ਦੀ ਗੱਲ ਕਰ ਰਹੇ ਹਾਂ। ਪਾਕਿਸਤਾਨ ਦੇ ਫੈਜ਼ਾਬਾਦ ਦੀ ਖੇਤੀਬਾੜੀ ਯੂਨੀਵਰਸਿਟੀ (UAF) ਨੇ ਇਹ ਫੈਸਲਾ ਲਿਆ ਕਿ ਵੈਲੇਨਟਾਈਜ਼ ਡੇਅ ਨੂੰ ਸਿਸਟਰਜ਼ ਡੇਅ ਵਜੋਂ ਮਨਾਇਆ ਜਾਏਗਾ।
ਇਸ ਦੇਸ਼ ਦੇ ਲੋਕ ਮੰਨਦੇ ਹਨ ਕਿ ਵੈਲੇਨਟਾਈਨਜ਼ ਡੇ ਵਰਗੀਆਂ ਚੀਜ਼ਾਂ ਪੱਛਮੀ ਸੱਭਿਆਚਾਰ ਦਾ ਹਿੱਸਾ ਹਨ ਨਾ ਕਿ ਉਨ੍ਹਾਂ ਦੇ ਦੇਸ਼ ਦਾ।