ਥੇਰੇਸਾ ਮੇਅ ਨੇ ਕੀਤਾ ਅਸਤੀਫ਼ੇ ਦੇ ਐਲਾਨ, ਹੁਣ ਨਵਾਂ ਪੀਐਮ ਬਣਨ ਲਈ ਪਿਆ ਘਸਮਾਣ !
ਸਾਜਿਦ ਜਾਵੇਦ: ਸਾਜਿਦ ਜਾਵੇਦ ਦਾ ਬੈਕਗ੍ਰਾਉਂਡ ਸਭ ਤੋਂ ਜ਼ਿਆਦਾ ਕਮਜ਼ੋਰ ਹੈ। ਉਹ ਪਾਕਿਸਤਾਨੀ ਮੂਲ ਦੇ ਹਨ ਅਤੇ ਅਜੇ ਗ੍ਰਹਿ ਸਕੱਤਰ ਦੇ ਅਹੁਦੇ ‘ਤੇ ਹਨ। ਇਸ ਦੇ ਪਿਤਾ ਬੱਸ ਡ੍ਰਾਈਵਰ ਸੀ। ਇਸ ਤੋਂ ਪਹਿਲਾਂ ਜਾਵੇਦ ਬੈਂਕਿੰਗ ਇੰਡਸਟਰੀ ‘ਚ ਸੀ।
Download ABP Live App and Watch All Latest Videos
View In Appਐਂਡ੍ਰੀਆ ਲੀਡਸਮ: 56 ਸਾਲ ਦੀ ਐਂਡ੍ਰੀਆ ਲੀਡਸਮ ਨੇ ਇਸੇ ਹਫਤੇ ਹਾਊਸ ਆਫ ਕਾਮਨਸ ਦੀ ਨੇਤਾ ਦੇ ਅਹੂਦੇ ਤੋਂ ਅਸਤੀਫਾ ਦਿੱਤਾ ਹੈ। 2016 ‘ਚ ਜਦੋਂ ਪੀਐਮ ਅਹੁਦੇ ਲਈ ਚੋਣ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਐਂਡ੍ਰੀਆ ਅਤੇ ਟੇਰੇਸਾ ‘ਚ ਪੂਰੀ ਟੱਕਰ ਸੀ। ਇਸ ਬਾਰ ਉਸ ਨੂੰ ਪੀਐਮ ਅਹੂਦੇ ਲਈ ਅੱਗੇ ਮਨਿਆ ਜਾ ਰਿਹਾ ਹੈ। ਬ੍ਰੈਕਜ਼ਿਟ ਡੀਲ ਦੇ ਪੱਖ ‘ਚ ਬੋਲਣ ਵਾਲਿਆਂ ‘ਚ ਐਂਡ੍ਰੀਆ ਸਭ ਤੋਂ ਅੱਗੇ ਰਹਿੰਦੀ ਹੈ।
ਜੇਰੇਮੀ ਹੰਟ: ਬੋਰਿਸ ਦੇ ਅਸਤੀਫੇ ਤੋਂ ਬਾਅਦ ਵਿਦੇਸ਼ ਸਕੱਤਰ ਦਾ ਅਹੁਦਾ ਜੇਰੇਮੀ ਹੰਟ ਨੇ ਸਾਂਭਿਆ ਸੀ। ਉਹ ਬ੍ਰੈਕਜ਼ਿਟ ਡੀਲ ਦੇ ਪੱਖ ‘ਚ ਆਪਣੇ ਹਮਲਾਵਰ ਬਿਆਨਾਂ ਕਰਕੇ ਚਰਚਾ ‘ਚ ਰਹੇ ਸੀ। ਹਾਲ ਹੀ ‘ਚ ਉਨ੍ਹਾਂ ਨੇ ਯੂਰੋਪੀਅਨ ਯੁਨੀਅਨ ਦੀ ਤੁਲਨਾ ਸੋਵੀਅਤ ਸੰਘ ਨਾਲ ਕੀਤੀ। ਜਿਸ ਤੋਂ ਬਾਅਦ ਬ੍ਰੈਕਜ਼ਿਟ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਉਸ ਦਾ ਸਾਥ ਦਿੱਤਾ। 52 ਸਾਲਾ ਜੇਰੇਮੀ ਕਈ ਅਹੁਦੇ ਸੰਭਾਲ ਚੁੱਕੇ ਹਨ।
ਡੋਮੀਨਿਕ ਰਾਬ: 45 ਸਾਲਾ ਡੋਮੀਨਿਕ ਰਾਬ ਨੂੰ ਪਾਰਟੀ ‘ਚ ਨੌਜਵਾਨ ਨੇਤਾ ਦੇ ਤੌਰ ‘ਤੇ ਦੇਖੀਆ ਜਾਂਦਾ ਹੈ। ਕੰਜ਼ਰਵੇਟੀਵ ਨੇਤਾ ਰਾਬ ਨੇ ਥੇਰੇਸਾ ਨਾਲ ਰਣਨੀਤੀ ਮੁੱਦੇ ‘ਤੇ ਅਸਹਿਮਤੀ ਤੋਂ ਬਾਅਦ ਇਨ੍ਹਾਂ ਨੇ ਵੀ ਕੈਬਿਨਟ ਤੋਂ ਅਸਤੀਫਾ ਦੇ ਦਿੱਤਾ ਸੀ।
ਬੋਰਿਸ ਜੋਨਸਨ: ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਅਹੂਦੇ ਲਈ ਜਿਸ ਦਾ ਨਾਂ ਸਭ ਤੋਂ ਜ਼ਿਆਦਾ ਚਰਚਾ ‘ਚ ਹੈ ਉਹ ਹੈ ਬੋਰਿਸ ਜੋਨਸਨ। ਇਸ ਨੇਤਾ ਨੇ ਬ੍ਰੈਕਜ਼ਿਟ ਡੀਲ ‘ਤੇ ਪੀਐਮ ਥੇਰੇਸਾ ‘ਚ ਰਣਵੀਤੀ ਨੂੰ ਨਾਖ਼ੁਸ਼ ਹੁੰਦੇ ਹੋਏ ਫਾਰੇਨ ਸੇਕੇਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਹ ਦੇਸ਼ ‘ਚ ਹਰ ਮੁੱਦੇ ‘ਤੇ ਬੋਲਦੇ ਹਨ। ਬੋਰਿਸ ਨੇ 2016 ‘ਚ ਲੋਕਾਂ ਨੂੰ ਬ੍ਰੈਕਜ਼ਿਟ ਦੇ ਪੱਖ ‘ਚ ਵੋਟ ਕਰਨ ਲਈ ਪ੍ਰੇਰਿਤ ਕੀਤਾ ਸੀ।
- - - - - - - - - Advertisement - - - - - - - - -