ਦੁਨੀਆ ਦੀ ਸਭ ਤੋਂ ਵੱਡੀ ਗਾਂ ਹੋਣ ਦੀ ਦਾਅਵੇਦਾਰੀ ਰੱਖਦੀ..ਜਾਣਕੇ ਹੋਵੋਗੇ ਹੈਰਾਨ
ਜੋਆਨਾ ਮੁਤਾਬਿਕ ਇਸ ਸਭ ਦੇ ਬਾਵਜੂਦ ਵੀ ਮੂ ਬਹੁਤ ਹੀ ਖ਼ੂਬਸੂਰਤ ਹੈ। ਉਸ ਨੂੰ ਆਪਣੇ ਸਰੀਰ 'ਤੇ ਖੁਜਲੀ ਅਤੇ ਗੁਦਗੁਦੀ ਕਰਾਉਣਾ ਬਹੁਤ ਪਸੰਦ ਹੈ। ਜੋਆਨਾ ਨੇ ਦੱਸਿਆ ਕਿ ਜਦੋਂ ਵੀ ਮੂ ਖ਼ੁਸ਼ ਹੁੰਦੀ ਹੈ ਤਾਂ ਉਸ ਉਹ ਉੱਚੀ-ਉੱਚੀ ਟੱਪ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੀ ਹੈ।
ਆਪਣੀ ਪਿਆਰੀ ਗਾਂ ਬਿਗ ਮੂ ਬਾਰੇ ਗੱਲ ਕਰਦਿਆਂ ਉਸ ਦੀ ਮਾਲਕਣ ਜੋਆਨਾ ਵਾਈਨ ਨੇ ਦੱਸਿਆ ਕਿ ਮੂ ਆਪਣੀ ਨਸਲ ਦੀਆਂ ਗਾਵਾਂ 'ਚੋਂ ਸਭ ਤੋਂ ਵੱਡੀ ਹੈ। ਉਸ ਨੇ ਦੱਸਿਆ ਕਿ ਇੱਕ ਅਜੀਬ ਬਿਮਾਰੀ ਦੇ ਕਾਰਨ ਉਸ ਦੀ ਲੰਬਾਈ ਅਤੇ ਭਾਰ 'ਚ ਵਾਧਾ ਹੋਇਆ ਹੈ, ਜਿਹੜਾ ਅਜੇ ਤੱਕ ਜਾਰੀ ਹੈ।
ਅਸਲ 'ਚ ਇਸ ਗਾਂ 'ਚ ਕੁੱਝ ਅਜਿਹੀਆਂ ਖ਼ੂਬੀਆਂ ਹਨ, ਜਿਹੜੀਆਂ ਕਿ ਇਸ ਨੂੰ ਦੂਜੀਆਂ ਗਾਵਾਂ ਨਾਲੋਂ ਵੱਖਰੀ ਬਣਾਉਂਦੀਆਂ ਹਨ। ਇਸ ਗਾਂ ਦਾ ਭਾਰ ਇੱਕ ਟਨ ਤੋਂ ਜ਼ਿਆਦਾ ਹੈ, ਜਿਹੜਾ ਕਿ ਆਮ ਗਾਵਾਂ ਦੇ ਭਾਰ ਤੋਂ ਕਿਤੇ ਜ਼ਿਆਦਾ ਹੈ। ਇੰਨਾ ਹੀ ਨਹੀਂ, ਇਹ ਗਾਂ 190 ਸੈਂਟੀਮੀਟਰ ਤੱਕ ਲੰਬੀ ਹੈ।
ਐਡੀਲੇਡ: ਆਸਟ੍ਰੇਲੀਆ ਦੇ ਸੂਬੇ ਦੱਖਣੀ ਆਸਟ੍ਰੇਲੀਆ ਦੀ ਇੱਕ ਗਾਂ ਅੱਜ-ਕੱਲ੍ਹ ਲੋਕਾਂ 'ਚ ਖ਼ੂਬ ਚਰਚਾ ਖੱਟ ਰਹੀ ਹੈ। ਇਸ ਗਾਂ ਦੇ ਚਰਚਾ 'ਚ ਹੋਣ ਦੀ ਵਜ੍ਹਾ ਹੈ ਹੀ ਕੁੱਝ ਖ਼ਾਸ ਹੈ। ਇਹ ਗਾਂ ਆਮ ਗਾਵਾਂ ਦੀ ਤਰ੍ਹਾਂ ਨਹੀਂ, ਬਲਕਿ ਇਹ ਉਨ੍ਹਾਂ ਤੋਂ ਬਿਲਕੁਲ ਵੱਖ ਹੈ। ਸੂਬੇ ਦੇ ਗਲੇਂਕੋ ਇਲਾਕੇ ਦੀ ਬਿਗ ਮੂ ਨਾਮੀ ਇਹ ਦੁਨੀਆ ਦੀ ਸਭ ਤੋਂ ਵੱਡੀ ਗਾਂ ਹੋਣ ਦਾ ਰਿਕਾਰਡ ਆਪਣੇ ਨਾਂ ਕਰਾਉਣ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ।