ਇੰਨਾਂ ਖੇਤਾਂ ਚ ਕੰਮ ਕਰਕੇ ਅਪਰਾਧੀ ਵੀ ਬਣ ਜਾਂਦੇ ਬੰਦ..ਜਾਣੋ
ਇਨ੍ਹਾਂ ਖੇਤਾਂ ਵਿਚ ਕੰਮ ਕਰਨ ਵਾਲੇ ਅਪਰਾਧੀਆਂ ਵਿਚ ਉਹ ਅਪਰਾਧੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਤਲ ਅਤੇ ਚੋਰੀ ਵਰਗੇ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ ਅਤੇ ਅਜਿਹੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਆਪਣੇ ਕਤਲ ਅਤੇ ਚੋਰੀ ਵਰਗੀਆਂ ਵਾਰਦਾਤਾਂ ਦੇ ਸ਼ਿਕਾਰ ਹੋਏ ਹਨ।
ਇਹ ਕੈਦੀ ਖੇਤਾਂ ਵਿਚ ਛੇ ਘੰਟੇ ਕੰਮ ਕਰਦੇ ਹਨ ਅਤੇ ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਕਰਦੇ ਹਨ। ਜਦੋਂ ਉਹ ਆਪਣੇ ਨਾਲ ਕੰਮ ਕਰਦੇ ਪੀੜਤ ਲੋਕਾਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਦਾ ਦਰਦ ਉਨ੍ਹਾਂ ਨੂੰ ਝੰਜੋੜ ਦਿੰਦਾ ਹੈ।
ਇੱਥੇ ਸਥਿਤ 32 ਹੈਕਟੇਅਰ ਖੇਤ ਵਿਚ ਮਿਸ਼ਨ ਦੀਆਂ ਦੋ ਜੇਲ੍ਹਾਂ ਦੇ ਕੈਦੀ ਹਰ ਰੋਜ਼ ਆ ਕੇ ਕੰਮ ਕਰਦੇ ਹਨ। ਮਿਸ਼ਨ ਇੰਸਟੀਚਿਊਸ਼ਨ ਜੇਲ੍ਹ ਅਤੇ ਕਵਿਕਵੈਸਵੈਲਪ ਹੀਲਿੰਗ ਵਿਲੇਜ਼ ਜੇਲ੍ਹ ਵਿਚ ਅਜਿਹੇ ਅਪਰਾਧੀ ਬੰਦ ਹਨ, ਜਿਨ੍ਹਾਂ ਨੇ ਕਈ ਭਿਆਨਕ ਅਪਰਾਧ ਕੀਤੇ ਹਨ।
ਮਿਸ਼ਨ: ਖੇਤਾਂ ਵਿਚ ਅਨਾਜ, ਫਲ ਅਤੇ ਸਬਜ਼ੀਆਂ ਉੱਗਦੇ ਹੋਏ ਤਾਂ ਤੁਸੀਂ ਦੇਖੇ ਹੋਣਗੇ ਪਰ ਤੁਸੀਂ ਸ਼ਾਇਦ ਕਿਸੇ ਅਪਰਾਧੀ ਨੂੰ ਖੇਤਾਂ ਵਿਚ ਬੰਦੇ ਬਣਦੇ ਦੇਖਿਆ ਹੋਵੇ। ਕਹਿੰਦੇ ਮਿਹਨਤ ਦਾ ਪਸੀਨਾ ਬੁਰੇ ਤੋਂ ਬੁਰੇ ਵਿਅਕਤੀ ਨੂੰ ਸੁਧਾਰ ਦਿੰਦਾ ਹੈ ਅਤੇ ਇਸ ਦੀ ਇੱਕ ਉਦਾਹਰਨ ਦੇਖਣ ਨੂੰ ਮਿਲਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਵਿਖੇ ਸਥਿਤ ਖੇਤਾਂ ਵਿਚ, ਜਿੱਥੇ ਜੇਲ੍ਹ ਵਿਚ ਬੰਦ ਕੈਦੀ ਅਤੇ ਪੀੜਤ ਲੋਕ ਇਕੱਠੇ ਕੰਮ ਕਰਦੇ ਹਨ ਅਤੇ ਇੱਕ-ਦੂਜੇ ਦੇ ਦੁੱਖ ਵੰਡਾਉਂਦੇ ਹਨ।